ਹਨੀਮੂਨ ਮਨਾਉਣ ਕਸ਼ਮੀਰ ਪੁੱਜੀ ਅਦਾਕਾਰਾ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

05/26/2024 10:09:22 AM

ਮੁੰਬਈ (ਬਿਊਰੋ): ਅਦਾਕਾਰਾ ਆਰਤੀ ਸਿੰਘ ਆਪਣੇ ਵਿਆਹ ਦੇ ਇੱਕ ਮਹੀਨੇ ਬਾਅਦ ਹਨੀਮੂਨ ਲਈ ਕਸ਼ਮੀਰ ਗਈ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਆਪਣੇ ਪਤੀ ਦੀਪਕ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਜੋੜੇ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਅਦਾਕਾਰਾ ਸਲਮਾਨ ਦੇ ਸ਼ੋਅ 'ਬਿਗ ਬੌਸ' 'ਚ ਨਜ਼ਰ ਆਈ ਸੀ। ਦੱਸ ਦਈਏ ਕਿ  ਇਸ ਸ਼ੋਅ ਨਾਲ ਉਸ ਨੂੰ ਘਰ-ਘਰ ਪਹਿਚਾਣ ਮਿਲੀ ਸੀ। ਅਦਾਕਾਰਾ ਦੀ ਦੀਪਕ ਨਾਲ ਅਰੇਂਜ਼ ਮੈਰਿਜ ਹੈ ਅਤੇ ਪਰਿਵਾਰ ਦੀ ਰਜ਼ਾਮੰਦੀ ਨਾਲ ਸਭ ਹੋਇਆ ਹੈ।

PunjabKesari

ਦੱਸ ਦਈਏ ਕਿ ਆਰਤੀ ਸਿੰਘ ਨੇ ਦੀਪਕ ਚੌਹਾਨ ਨਾਲ 25 ਅਪ੍ਰੈਲ ਨੂੰ ਮੁੰਬਈ 'ਚ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਜਿਸ 'ਚ ਗੋਵਿੰਦਾ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਹੁਣ ਵਿਆਹ ਦੇ ਇੱਕ ਮਹੀਨੇ ਬਾਅਦ ਇਹ ਜੋੜਾ ਹਨੀਮੂਨ ਲਈ ਕਸ਼ਮੀਰ ਪਹੁੰਚ ਗਿਆ ਹੈ।

PunjabKesari

ਜਿਸ ਦੀਆਂ ਤਸਵੀਰਾਂ ਹੁਣ ਅਦਾਕਾਰਾ ਨੇ ਖੁਦ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਰਤੀ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਦੀਪਕ ਨੇ ਜਾਮਨੀ ਸਵੈਟਰ ਦੇ ਨਾਲ ਚਿੱਟੇ ਰੰਗ ਦੀ ਪੈਂਟ ਪਾਈ ਹੋਈ ਹੈ। ਅੱਖਾਂ 'ਤੇ ਲਗਾਏ ਚਸ਼ਮੇ ਨਾਲ ਦੋਵੇਂ ਕਾਫ਼ੀ ਸਟਾਈਲਿਸ਼ ਦਿੱਖ ਰਹੇ ਹਨ। ਹਨੀਮੂਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਰਤੀ ਨੇ ਕੈਪਸ਼ਨ 'ਚ ਲਿਖਿਆ ਹੈ 'ਵਨ ਮੰਨਥ'। 


Harinder Kaur

Content Editor

Related News