ਸ਼ਿਕਾਗੋ ਦੇ ਇਕ ਗੋਦਾਮ 'ਚ ਗੋਲੀਬਾਰੀ, ਇਕ ਦੀ ਮੌਤ ਤੇ 2 ਜ਼ਖਮੀ

06/26/2022 12:23:28 AM

ਬੋਲਿੰਗਬਰੂਕ (ਅਮਰੀਕਾ)-ਸ਼ਿਕਾਗੋ 'ਚ ਵਾਹਨਾਂ ਦੇ ਅੰਦਰ ਲੱਗਣ ਵਾਲੇ ਉਤਪਾਦਾਂ ਦੇ ਗੋਦਾਮ 'ਚ ਸ਼ਨੀਵਾਰ ਨੂੰ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਬੋਲਿੰਗਬਰੂਕ ਪੁਲਸ ਨੂੰ ਵੇਦਰਟੇਕ ਗੋਦਾਮ 'ਚ ਗੋਲੀਬਾਰੀ ਦੇ ਬਾਰੇ 'ਚ ਸਵੇਰੇ ਕਰੀਬ 6:25 ਮਿੰਟ 'ਤੇ ਸੂਚਨਾ ਮਿਲੀ।

ਇਹ ਵੀ ਪੜ੍ਹੋ : ਅੰਮ੍ਰਿਤਸਰ  : ਹੋਟਲ ਦੀ ਬਿਲਡਿੰਗ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਸ਼ੱਕੀ ਹਮਲਾਵਰ ਇਮਾਰਤ ਤੋਂ ਭੱਜ ਗਿਆ ਪਰ ਉਸ ਨੂੰ ਸਵੇਰੇ ਕਰੀਬ ਸਾਢੇ 9 ਵਜੇ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ। ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਇਕ ਹੋਰ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਅਕਾਸਾ ਏਅਰ ਅਗਲੇ ਮਹੀਨੇ ਭਰੇਗੀ ਉਡਾਣ, ਛੇਤੀ ਸ਼ੁਰੂ ਹੋਵੇਗੀ ਟੈਸਟਿੰਗ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News