ਦੱਖਣੀ ਕੋਰੀਆ ’ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਇਕ ਦੀ ਮੌਤ
Wednesday, Dec 28, 2022 - 03:15 PM (IST)
ਸਿਓਲ (ਵਿਸ਼ੇਸ਼)- ਥਾਈਲੈਂਡ ਤੋਂ ਪਰਤੇ ਦੱਖਣੀ ਕੋਰੀਆ ਦੇ ਇਕ ਵਿਅਕਤੀ ਦੀ ਨਾਇਗਲੇਰੀਆ ਫਾਉਲਰੀ ਇਨਫੈਕਸ਼ਨ ਨਾਲ ਮੌਤ ਹੋ ਗਈ। ਨਾਇਗਲੇਰੀਆ ਫਾਉਲਰੀ ਦਿਮਾਗ ਖਾਣ ਵਾਲਾ ਇਕ ਅਮੀਬਾ ਹੈ। 10 ਦਸੰਬਰ ਨੂੰ ਦੱਖਣੀ ਕੋਰੀਆ ਪਰਤਣ ਤੋਂ ਪਹਿਲਾਂ ਇਕ ਵਿਅਕਤੀ 4 ਮਹੀਨੇ ਤੱਕ ਥਾਈਲੈਂਡ ਵਿਚ ਰੁਕਿਆ ਸੀ।
ਨਾਇਗਲੇਰੀਆ ਫਾਉਲੇਰੀ ਇਕ ਕੋਸ਼ਿਕਾ ਅਮੀਬਾ ਹੈ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਮੁਤਾਬਕ ਇਹ ਦਿਮਾਗ ਵਿਚ ਇਨਫੈਕਸ਼ਨ ਕਰਦਾ ਹੈ। ਨਾਇਗਲੇਰੀਆ ਅਮੀਬਾ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਸਿਰਫ਼ ਮਾਈਕ੍ਰੋਸਕੋਪ ਰਾਹੀਂ ਹੀ ਦੇਖਿਆ ਜਾ ਸਕਦਾ ਹੈ। ਇਹ ਆਮ ਤੌਰ 'ਤੇ ਆਮ ਤਾਪਮਾਨ ਵਾਲੇ ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਪਾਇਆ ਜਾਂਦਾ ਹੈ, ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਪਾਣੀ ਦੇ ਝਰਨਿਆਂ ਵਿਚ। ਇਹ ਮਿੱਟੀ ਵਿੱਚ ਵੀ ਪਾਇਆ ਜਾਂਦਾ ਹੈ ਪਰ ਨਾਇਗਲੇਰੀਆ ਜੀਨਸ ਦੀ ਸਿਰਫ ਇੱਕ ਹੀ ਪ੍ਰਜਾਤੀ ਮਨੁੱਖਾਂ ਵਿੱਚ ਲਾਗ ਫੈਲਾਊਂਦੀ ਹੈ। ਇਸ ਦਾ ਨਾਂ ਨਾਇਗਲੇਰੀਆ ਫਾਉਲਰੀ ਹੈ। 1962 ਤੋਂ ਪਿਛਲੇ ਸਾਲ ਤੱਕ ਇਸਦੇ ਦੁਨੀਆ ਵਿਚ ਸਿਰਫ਼ 154 ਮਾਮਲੇ ਹੀ ਦੇਖੇ ਗਏ ਸਨ।
ਇਹ ਵੀ ਪੜ੍ਹੋ: ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ