ਤਾਲਿਬਾਨ ਰਾਜ ’ਚ ਅਫ਼ਗਾਨਿਸਤਾਨ ਬੇਹਾਲ, ਭੁੱਖ ਨਾਲ ਜਾ ਸਕਦੀ ਹੈ 10 ਲੱਖ ਬੱਚਿਆਂ ਦੀ ਜਾਨ
Tuesday, Dec 07, 2021 - 09:33 AM (IST)
ਕਾਬੁਲ- ਤਾਲਿਬਾਨ ਦੇ 4 ਮਹੀਨਿਆਂ ਦੇ ਰਾਜ ਵਿਚ ਹੀ ਅਫ਼ਗਾਨਿਸਤਾਨ ਬੇਹੱਦ ਬਦਹਾਲੀ ਅਤੇ ਤੰਗਹਾਲੀ ਦੇ ਦੌਰ ’ਤੇ ਪਹੁੰਚ ਗਿਆ ਹੈ। ਆਲਮ ਇਹ ਹੈ ਕਿ 2 ਦਹਾਕਿਆਂ ਤੋਂ ਜੰਗ ਪ੍ਰਭਾਵਿਤ ਦੇਸ਼ ਹੁਣ ਭੁੱਖਮਰੀ ਕੰਢੇ ਪਹੁੰਚ ਗਿਆ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਕੁਝ ਸਹਾਇਤਾ ਸਮੂਹਾਂ ਨੇ ਕਿਹਾ ਕਿ ਸਰਦੀਆਂ ਵਿਚ ਭੁੱਖ ਕਾਰਨ 10 ਲੱਖ ਬੱਚਿਆਂ ਦੀ ਜਾਨ ਜਾ ਸਕਦੀ ਹੈ। ਅਫ਼ਗਾਨਿਸਤਾਨ ਵਿਚ ਦਹਾਕਿਆਂ ਤੋਂ ਕੁਪੋਸ਼ਣ ਦੀ ਸਮੱਸਿਆ ਰਹੀ ਹੈ ਅਤੇ ਹਾਲ ਦੇ ਮਹੀਨਿਆਂ ਵਿਚ ਭੁੱਖ ਦਾ ਸੰਕਟ ਗੰਭੀਰ ਹੋ ਗਿਆ ਹੈ।
ਇਹ ਵੀ ਪੜ੍ਹੋ : 'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ
ਯੂਨਾਈਟਿਡ ਨੇਸ਼ੰਸ ਵਰਲਡ ਫੂਡ ਪ੍ਰੋਗਰਾਮ ਅਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਵਿਸ਼ਲੇਸ਼ਣ ਮੁਤਾਬਕ ਇਸ ਵਾਰ ਸਰਦੀ ਵਿਚ 2.28 ਕਰੋੜ ਲੋਕ (ਅੱਧੀ ਤੋਂ ਜ਼ਿਆਦਾ ਆਬਾਦੀ) ਨੂੰ ਜਾਨਲੇਵਾ ਪੱਧਰ ਦੀ ਖ਼ੁਰਾਕ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਮੁਤਾਬਕ 87 ਲੱਖ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ, ਜੋਕਿ ਖ਼ੁਰਾਕ ਸੰਕਟ ਦਾ ਸਭ ਤੋਂ ਖ਼ਰਾਬ ਪੜਾਅ ਹੁੰਦਾ ਹੈ। ਰਿਪੋਰਟ ਮੁਤਾਬਕ, ਸੰਕਟ ਸੰਭਾਵਿਤ ਰੂਪ ਨਾਲ ਨਵੀਂ ਤਾਲਿਬਾਨ ਸਰਕਾਰ ਅਤੇ ਸੰਯੁਕਤ ਰਾਜ ਅਮਰੀਕਾ ਲਈ ਨੁਕਸਾਨਦੇਹ ਹੈ, ਜੋ ਆਰਥਿਕ ਪਾਬੰਦੀਆਂ ਨੂੰ ਘੱਟ ਕਰਨ ਲਈ ਵਧਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਅਫ਼ਗਾਨਿਸਤਾਨ ਵਿਚ ਮਹੀਨਿਆਂ ਤੋਂ ਜ਼ਿਆਦਾਤਰ ਲੋਕਾਂ ਦੀ ਆਦਮਨ ਬੰਦ ਹੈ, ਭਾਵੇਂ ਹੀ ਉਹ ਮਜ਼ਦੂਰ ਹੋਣ ਜਾਂ ਡਾਕਟਰ, ਟੀਚਰ ਜਾਂ ਹੋਰ ਕਿਸੇ ਵੀ ਕੰਮ ਨੂੰ ਕਰਨ ਵਾਲੇ ਹੋਣ।
ਇਹ ਵੀ ਪੜ੍ਹੋ : ਸੱਪ ਨੂੰ ਮਾਰਨ ਦੇ ਚੱਕਰ 'ਚ ਬਰਬਾਦ ਹੋ ਗਿਆ ਸ਼ਖ਼ਸ, ਪਲਾਂ ’ਚ ਸੜ ਕੇ ਸੁਆਹ ਹੋਇਆ 13 ਕਰੋੜ ਦਾ ਬੰਗਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।