ਫਿਲਪੀਨਜ਼ ''ਚ ਵਾਪਰੇ ਦੋ ਸੜਕ ਹਾਦਸੇ, ਇਕ ਵਿਅਕਤੀ ਦੀ ਮੌਤ ਤੇ 17 ਜ਼ਖਮੀ

Thursday, Feb 13, 2020 - 10:09 AM (IST)

ਫਿਲਪੀਨਜ਼ ''ਚ ਵਾਪਰੇ ਦੋ ਸੜਕ ਹਾਦਸੇ, ਇਕ ਵਿਅਕਤੀ ਦੀ ਮੌਤ ਤੇ 17 ਜ਼ਖਮੀ

ਮਨੀਲਾ— ਫਿਲਪੀਨਜ਼ ਦੀ ਰਾਜਧਾਨੀ ਮਨੀਲਾ 'ਚ ਦੋ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਇਕ 14 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 17 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਦੱਸਿਆ ਕਿ ਪਹਿਲੀ ਦੁਰਘਟਨਾ ਬੁੱਧਵਾਰ ਰਾਤ ਨੂੰ ਮਕਾਤੀ ਸ਼ਹਿਰ ਦੀ ਬਿਜ਼ੀ ਗਲੀ 'ਚ ਵਾਪਰੀ ਜਦ ਇਕ ਤੇਜ਼ ਰਫਤਾਰ ਵਾਲੀ ਜੀਪ ਸੜਕ ਪਾਰ ਕਰ ਰਹੇ ਵਿਦਿਆਰਥੀਆਂ ਦੇ ਇਕ ਸਮੂਹ ਨਾਲ ਟਕਰਾ ਗਈ।

ਇਸ ਦੁਰਘਟਨਾ 'ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜੀਪ ਫਿਲਪੀਨਜ਼ 'ਚ ਜਨਤਕ ਆਵਾਜਾਈ ਦੇ ਸਾਧਨ ਦੇ ਰੂਪ 'ਚ ਕਾਫੀ ਮਸ਼ਹੂਰ ਹੈ। ਇਸ ਦੇ ਬਾਅਦ ਰਾਤ ਤਕਰੀਬਨ 9 ਵਜੇ ਪਰਾਨਕ ਸ਼ਹਿਰ 'ਚ ਬਕਲਾਰਨ ਚਰਚ ਕੋਲ ਇਕ ਐੱਸ. ਯੂ. ਵੀ. ਲੋਕਾਂ ਦੇ ਸਮੂਹ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਐੱਸ. ਯੂ. ਵੀ. ਨੇ ਚਾਰ ਮੋਟਰ ਸਾਇਕਲਾਂ, ਇਕ ਇਲੈਕਟ੍ਰੋਨਿਕ ਬਾਈਕ ਅਤੇ ਤਿੰਨ ਰੇੜੀ ਵਾਲਿਆਂ ਨੂੰ ਵੀ ਟੱਕਰ ਮਾਰੀ। ਪੁਲਸ ਵਲੋਂ ਇਨ੍ਹਾਂ ਦੋਹਾਂ ਦੁਰਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News