ਕਿਸ਼ਤੀ ਹਾਦਸੇ ''ਚ ਗਈ ਇਕ ਵਿਅਕਤੀ ਦੀ ਜਾਨ, 10 ਜ਼ਖ਼ਮੀ
Friday, Jul 05, 2024 - 12:22 PM (IST)

ਲਾਸ ਏਂਜਲਸ (ਏਜੰਸੀ)- ਦੱਖਣੀ ਕੈਲੀਫੋਰਨੀਆ ਦੇ ਤੱਟਵਰਤੀ ਸ਼ਹਿਰ ਲਾਂਗ ਬੀਚ 'ਚ ਕਿਸ਼ਤੀ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪ੍ਰੈੱਸ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਵਿਭਾਗ ਨੇ ਦੱਸਿਆ ਕਿ ਲਾਂਗ ਬੀਚ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਲਗਭਗ 9.21 ਵਜੇ (ਸਥਾਨਕ ਸਮੇਂ) ਸੂਚਨਾ ਦਿੱਤੀ ਕਿ 48 ਫੁੱਟ (ਲਗਭਗ 14.6 ਮੀਟਰ) ਲੰਬੀ ਕਿਸ਼ਤੀ ਏਲਾਮਿਟੋਸ ਬੇ ਜੇਟੀ ਨਾਲ ਟਕਰਾ ਗਈ ਹੈ।
ਸਥਾਨਕ ਕੇਟੀਐੱਲਏ ਟੈਲੀਵਿਜ਼ਨ ਸਟੇਸ਼ਨ ਦੀ ਰਿਪੋਰਟ ਅਨੁਸਾਰ,''ਇਸ ਘਟਨਾ 'ਚ ਕੁੱਲ 11 ਮਰੀਜ਼ ਸ਼ਾਮਲ ਸਨ। ਬਦਕਿਸਮਤੀ ਨਾਲ ਇਕ ਦੀ ਮੌਤ ਹੋ ਗਈ।'' ਵਿਭਾਗ ਨੇ ਕਿਹਾ,''ਬਾਕੀ 10 ਮਰੀਜ਼ਾਂ ਨੂੰ ਸਥਾਨਕ ਖੇਤਰ ਦੇ ਹਸਪਤਾਲਾਂ 'ਚ ਲਿਜਾਇਆ ਗਿਆ। ਤਿੰਨ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।'' ਪੀੜਤ ਦੀ ਉਮਰ ਸਿਰਫ਼ 40-50 ਸਾਲ ਦੱਸੀ ਗਈ ਹੈ, ਜਿਸ ਨੂੰ ਕਿਸ਼ਤੀ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕਿਸ਼ਤੀ ਦੇ ਚੱਟਾਨਾਂ ਨਾਲ ਟਕਰਾਉਣ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੈ ਪਰ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਗਤੀ ਇਸ ਦਾ ਕਾਰਨ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e