ਸਾਈਕਲ ਰੇਸ ਮੁਕਾਬਲੇ ਦੌਰਾਨ ਵੱਡਾ ਹਾਦਸਾ, ਕਾਰ ਨਾਲ ਟਕਰਾਉਣ ਮਗਰੋਂ ਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ
Tuesday, Jul 15, 2025 - 09:05 PM (IST)

ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਿੰਟ ਕਟਨ ਸ਼ਹਿਰ 'ਚ ਆਯੋਜਿਤ ਇੱਕ ਸਾਈਕਲ ਰੇਸ ਮੁਕਾਬਲੇ ਦੌਰਾਨ ਰੇਸ 'ਚ ਹਿੱਸਾ ਲੈ ਰਹੇ ਇੱਕ ਸਾਈਕਲ ਸਵਾਰ ਦੀ ਕਾਰ ਨਾਲ ਟੱਕਰ ਹੋ ਜਾਣ ਮਗਰੋਂ ਦਰਦਨਾਕ ਮੌਤ ਹੋ ਗਈ। ਜਦੋਂ ਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਗ੍ਰੇਨਫੋਡੋ ਨਾਂ ਦੇ ਸ਼ੁਰੂ ਕੀਤੇ ਇਸ ਸਾਈਕਲ ਦੌੜ ਮੁਕਾਬਲਿਆਂ ਦੌਰਾਨ ਅਚਾਨਕ ਵਾਪਰੇ ਦਰਦਨਾਕ ਹਾਦਸੇ ਮਗਰੋ ਉਕਤ ਮੁਕਾਬਲਿਆਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਪੁਲਸ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।