ਜਾਰਜ ਫਲਾਇਡ ਦੇ ਬੁੱਤ ਦੀ ਭੰਨਤੋੜ ਦੇ ਮਾਮਲੇ ''ਚ ਇਕ ਵਿਅਕਤੀ ਗ੍ਰਿਫਤਾਰ

Wednesday, Oct 27, 2021 - 12:39 PM (IST)

ਜਾਰਜ ਫਲਾਇਡ ਦੇ ਬੁੱਤ ਦੀ ਭੰਨਤੋੜ ਦੇ ਮਾਮਲੇ ''ਚ ਇਕ ਵਿਅਕਤੀ ਗ੍ਰਿਫਤਾਰ

ਨਿਊਯਾਰਕ (ਰਾਜ ਗੋਗਨਾ): ਨਿਊਯਾਰਕ ਸਿਟੀ ਵਿੱਚ ਜਾਰਜ ਫਲਾਇਡ ਦੇ ਬੁੱਤ ਦੀ ਭੰਨਤੋੜ ਦੇ ਮਾਮਲੇ ਵਿੱਚ ਪੁਲਸ ਨੇ ਇਕ ਗ੍ਰਿਫ਼ਤਾਰੀ ਕੀਤੀ ਹੈ। ਪੁਲਸ ਨੇ ਦੱਸਿਆ ਹੈ ਕਿ ਸ਼ਹਿਰ ਦੇ ਯੂਨੀਅਨ ਸਕੁਏਅਰ ਪਾਰਕ ਵਿੱਚ 3 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਵੀਡੀਓ ਵਿੱਚ ਇੱਕ ਸਕੇਟਬੋਰਡ ਵਾਲਾ ਇੱਕ ਸ਼ੱਕੀ ਵਿਅਕਤੀ ਇਸ ਮਹੀਨੇ ਦੇ ਸ਼ੁਰੂ ਵਿੱਚ ਬੁੱਤ 'ਤੇ ਸਲੇਟੀ ਪੇਂਟ ਸੁੱਟਦਾ ਦਿਖਾਈ ਦਿੰਦਾ ਹੈ। ਨਿਊਯਾਰਕ ਪੁਲਸ ਡਿਪਾਰਟਮੈਂਟ ਨੇ ਇਸ ਸ਼ੱਕੀ ਦੇ ਕਈ ਵੀਡੀਓ ਜਾਰੀ ਕੀਤੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਸ਼ਖਸ ਨੇ ਮੋਰੱਕੋ ਦੇ ਵਿਅਕਤੀ ਦਾ ਗੋਲੀ ਮਾਰ ਕੇ ਕੀਤਾ ਕਤਲ

ਨਿਊਯਾਰਕ ਪੁਲਸ ਡਿਪਾਰਟਮੈਂਟ ਦੀ ਅਪਰਾਧ ਰੋਕਣ ਵਾਲੀ ਸ਼ਾਖਾ ਨੇ 3500 ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ ਸੀ।ਬੀਤੇ ਸੋਮਵਾਰ ਨੂੰ ਪੁਲਸ ਅਧਿਕਾਰੀਆਂ ਨੇ ਮੈਨਹਟਨ ਤੋਂ ਇਕ 37 ਸਾਲਾ ਮੀਕਾਹ ਬੀਲਸ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਸ 'ਤੇ ਅਪਰਾਧਿਕ ਸ਼ਰਾਰਤ ਦਾ ਦੋਸ਼ ਲਗਾਇਆ ਗਿਆ ਹੈ। ਜਾਂਚ ਜਾਰੀ ਹੈ ਅਤੇ ਹੋਰ ਵੇਰਵੇ ਨਹੀਂ ਦਿੱਤੇ ਗਏ।


author

Vandana

Content Editor

Related News