ਇਕ-ਦੂਜੇ ਦੇ ਵਿਰੋਧੀ ਨਹੀਂ ਹਨ 'ਅਮਰੀਕਾ ਫਰਸਟ' ਤੇ 'ਮੇਕ ਇਨ ਇੰਡੀਆ' ਕੈਂਪੇਨ: ਇਵਾਂਕਾ ਟਰੰਪ

11/22/2017 10:46:04 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ 'ਅਮਰੀਕਾ ਫਰਸਟ' ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਵਿਚਕਾਰ ਕਿਸੇ ਵੀ ਤਰ੍ਹਾਂ ਦੇ ਤਕਰਾਰ ਤੋਂ ਇਨਕਾਰ ਕੀਤਾ ਹੈ। ਇਵਾਂਕਾ ਨੇ ਕਿਹਾ, ਮੇਰੇ ਪਿਤਾ ਦੀ 'ਅਮਰੀਕਾ ਫਰਸਟ ਪਾਲਿਸੀ', ਭਾਰਤ ਦੇ ਪੀ. ਐਮ. ਮੋਦੀ ਦੇ 'ਮੇਕ ਇਨ ਇੰਡੀਆ' ਕੈਂਪੇਨ ਤੋਂ ਨਾ ਤਾਂ ਬਿਲਕੁੱਲ ਵੱਖ ਹੈ ਅਤੇ ਨਾ ਹੀ ਇਕ ਦੂਜੇ ਦੇ ਵਿਰੋਧੀ। ਦੋਵੇਂ ਚੀਜ਼ਾਂ ਆਪਣੇ-ਆਪਣੇ ਦੇਸ਼ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹਨ।
ਦੱਸਣਯੋਗ ਹੈ ਕਿ ਇਵਾਂਕਾ ਹੈਦਰਾਬਾਦ ਵਿਚ ਆਯੋਜਿਤ ਹੋਣ ਜਾ ਰਹੇ ਗਲੋਬਲ ਇਕੋਨਾਮਿਕ ਸੰਮੇਲਨ ਵਿਚ ਹਿੱਸਾ ਲੈਣ ਲਈ ਅਗਲੇ ਹਫਤੇ ਪਹਿਲੀ ਵਾਰ ਭਾਰਤ ਦੌਰੇ ਉੱਤੇ ਆ ਰਹੀ ਹੈ। ਇਸ ਦੌਰੇ ਨੂੰ ਲੈ ਕੇ ਇਕ ਕਾਨਫਰੰਸ ਕਾਲ ਵਿਚ ਮੰਗਲਵਾਰ ਨੂੰ ਉਨ੍ਹਾਂ ਨੇ ਇਹ ਗੱਲਾਂ ਕਹੀਆਂ।
ਇਸ ਸ਼ਰਤ ਉੱਤੇ ਨਹੀਂ ਹੈ 'ਅਮਰੀਕਾ ਫਰਸਟ'
ਇਵਾਂਕਾ ਨੇ ਕਿਹਾ, ਅਮਰੀਕਾ ਫਰਸਟ ਬਾਕੀ ਦੁਨੀਆ ਤੋਂ ਅਲਗ-ਥਲਗ ਹੋ ਜਾਣ ਦੀ ਸ਼ਰਤ ਉੱਤੇ ਨਹੀਂ ਹੈ। ਜ਼ਿਆਦਾਤਰ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਪਹਿਲ ਦਿੰਦੀਆਂ ਹਨ ਪਰ ਅਜਿਹਾ ਖੁਦ ਤੱਕ ਸੀਮਿਤ ਕਰ ਕੇ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ, ਟਰੰਪ ਪ੍ਰਸ਼ਾਸਨ ਭਾਰਤ ਨਾਲ ਮਜ਼ਬੂਤ ਰਿਸ਼ਤੇ ਅਤੇ ਆਪਸੀ ਸਹਿਯੋਗ ਵਿਚ ਵਿਸ਼ਵਾਸ ਰੱਖਦਾ ਹੈ ਤਾਂ ਕਿ ਦੋਵਾਂ ਦੇਸ਼ਾਂ ਦੀ ਅਰਥ-ਵਿਵਸਥਾ ਵਧੇ।
ਭਾਰਤ ਆ ਕੇ ਪੀ. ਐਮ. ਮੋਦੀ ਅਤੇ ਸੁਸ਼ਮਾ ਸਵਰਾਜ ਨਾਲ ਮਿਲੇਗੀ ਇਵਾਂਕਾ
ਭਾਰਤ ਦੌਰੇ ਉੱਤੇ ਇਵਾਂਕਾ ਟਰੰਪ ਗਲੋਬਲ ਇਕੋਨਾਮਿਕ ਸੰਮੇਲਨ ਦੇ 'ਵੁਮੇਨ ਐਂਟਰਪ੍ਰਿਨਰਸ਼ਿਪ' ਸੈਸ਼ਨ ਵਿਚ ਹਿੱਸਾ ਲਏਗੀ। ਇਸ ਦਾ ਪ੍ਰਬੰਧ ਪਹਿਲੀ ਵਾਰ ਅਮਰੀਕਾ ਅਤੇ ਭਾਰਤ ਨੇ ਮਿਲ ਕੇ ਕੀਤਾ ਹੈ। ਇਸ ਦੌਰਾਨ ਇਵਾਂਕਾ ਪੀ. ਐਮ. ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰੇਗੀ।


Related News