ਕੋਰੋਨਾ ਕਹਿਰ : 56,000 ਤੋਂ ਵਧੇਰੇ ਭਾਰਤੀ ਪ੍ਰਵਾਸੀਆਂ ਨੇ ਛੱਡਿਆ ਓਮਾਨ

08/03/2020 6:00:42 PM

ਮਸਕਟ (ਏਜੰਸੀ): ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਸਾਲਾਂ ਤੋਂ ਖਾੜੀ ਦੇਸ਼ ਵਿਚ ਰਹਿ ਰਹੇ 56,000 ਤੋਂ ਵਧੇਰੇ ਭਾਰਤੀ ਪ੍ਰਵਾਸੀਆਂ ਨੂੰ ਓਮਾਨ ਛੱਡਣਾ ਪਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਓਮਾਨ ਵਿਚ ਭਾਰਤੀ ਦੂਤਾਵਾਸ ਦੇ ਦੂਜੇ ਸੈਕਟਰੀ ਅਨੁਜ ਸਵਰੂਪ ਨੇ ਐਤਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਖਾੜੀ ਦੇਸ਼ ਦੇ 9 ਮਈ ਤੋਂ ਸ਼ੁਰੂ ਹੋਏ ਵੰਦੇ ਭਾਰਤ ਮਿਸ਼ਨ ਨੇ ਹੁਣ ਤੱਕ ਕੁੱਲ 105 ਉਡਾਣਾਂ ਦਾ ਸੰਚਾਲਨ ਕੀਤਾ ਹੈ, ਜਿਸ ਨਾਲ 18,000 ਤੋਂ ਵਧੇਰੇ ਭਾਰਤੀ ਨਾਗਰਿਕ ਭਾਰਤ ਵਾਪਸ ਆਉਣ ਦੇ ਯੋਗ ਹੋਏ ਹਨ।ਉਹਨਾਂ ਨੇ ਅੱਗੇ ਕਿਹਾ,“ਇਸ ਤੋਂ ਇਲਾਵਾ, 38,000 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੇ ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਹੋਰ ਸੰਸਥਾਵਾਂ ਵੱਲੋਂ ਸੰਚਾਲਿਤ 216 ਚਾਰਟਰ ਉਡਾਣਾਂ ਜ਼ਰੀਏ ਭਾਰਤ ਵਾਪਸੀ ਕੀਤੀ ਹੈ।'' 

ਆਪਣੇ ਬਿਆਨ ਵਿਚ ਉਹਨਂ ਨੇ ਇਹ ਵੀ ਕਿਹਾ,“ਜਿਵੇਂ ਕਿ ਅਸੀਂ ਵੰਦੇ ਭਾਰਤ ਮਿਸ਼ਨ (VBM)ਦੇ ਫੇਜ਼ 5 ਵਿਚ ਦਾਖਲ ਹੋਏ ਹਾਂ, ਅਗਸਤ ਦੇ ਪਹਿਲੇ ਅੱਧ ਵਿਚ ਵੱਖ-ਵੱਖ ਭਾਰਤੀ ਰਾਜਾਂ ਲਈ ਕੁੱਲ 19 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ। ਦੂਤਾਵਾਸ ਦੁਆਰਾ ਪ੍ਰਾਪਤ ਹੋਈਆਂ ਰਜਿਸਟਰੀਆਂ ਮੁਤਾਬਕ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਭਾਰਤੀ ਨਾਗਰਿਕਾਂ ਦੀ ਯਾਤਰਾ ਨੂੰ ਸਹੂਲਤ ਭਰਪੂਰ ਬਣਾਉਣ ਲਈ ਅਸੀਂ ਇਹਨਾਂ ਨੂੰ ਜਾਰੀ ਰੱਖਾਂਗੇ।”

ਕੇਰਲ ਦੇ ਮੂਲ ਵਸਨੀਕ, ਫੈਜ਼ਲ ਓਸਮਾਨ, ਜਿਸ ਨੇ ਮਸਕਟ ਦੇ ਇੱਕ ਵਿੱਤੀ ਸੰਸਥਾਨ ਵਿਚ ਕੰਮ ਕੀਤਾ ਸੀ ਅਤੇ ਅਪ੍ਰੈਲ ਵਿਚ ਆਪਣੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਨੋਟਿਸ ਪ੍ਰਾਪਤ ਕੀਤਾ ਸੀ, ਨੇ ਕਿਹਾ,“ਉਡਾਣਾਂ ਦੀ ਘੋਸ਼ਣਾ ਢੁਕਵੇਂ ਸਮੇਂ 'ਤੇ ਹੋਈ। ਜਦੋਂ ਸਾਨੂੰ ਆਪਣੀਆਂ ਬਣਦੀਆਂ ਅਦਾਇਗੀਆਂ ਮਿਲੀਆਂ ਸਨ। ਈਦ 'ਤੇ ਚੰਗੀਆਂ ਖਬਰਾਂ ਆਉਂਦੀਆਂ ਹਨ ਅਤੇ ਮੈਨੂੰ ਆਸ ਹੈ ਕਿ ਅਸੀਂ ਭਾਰਤ ਵਿਚ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਾਂਗੇ।” ਜ਼ਿਕਰਯੋਗ ਹੈ ਕਿ ਫੈਜ਼ਲ ਵਰਗੇ, ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਨੌਕਰੀਆਂ ਗੁਆ ਦਿੱਤੀਆਂ ਸਨ, ਅਪ੍ਰੈਲ ਤੋਂ ਤਨਖਾਹ ਦੇ ਬਿਨਾਂ ਹਨ।

ਪੜ੍ਹੋ ਇਹ ਅਹਿਮ ਖਬਰ- ਚੋਣਾਂ ਕਾਰਨ ਜਲਦਬਾਜ਼ੀ 'ਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਸਕਦੇ ਨੇ ਟਰੰਪ? ਵਿਗਿਆਨੀ ਚਿੰਤਤ

ਕੇਰਲ ਤੋਂ ਆਏ ਇੱਕ ਹੋਰ ਭਾਰਤੀ ਵਿਜੇ ਮੈਨਨ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਦੀ ਇੱਕ ਵੀ.ਬੀ.ਐਮ. ਫਲਾਈਟ ਜ਼ਰੀਏ ਭੇਜਿਆ ਸੀ, ਜਦੋਂ ਕਿ ਉਹ ਆਪਣੀ ਕਾਰ ਅਤੇ ਹੋਰ ਘਰੇਲੂ ਸਮਾਨ ਵੇਚਣ ਲਈ ਵਾਪਸ ਆ ਗਏ ਸਨ। ਉਹਨਾਂ ਨੇ ਇਹ ਸਾਮਾਨ ਪਿਛਲੇ ਦੋ ਦਹਾਕਿਆਂ ਵਿਚ ਇਕੱਠਾ ਕੀਤਾ ਸੀ।ਵਿਜੇ ਨੇ ਗਲਫ ਨੂੰ ਦੱਸਿਆ,"ਇੱਥੇ ਬਹੁਤ ਸਾਰੀਆਂ ਚੀਜ਼ਾਂ ਸਨ ਜਿਵੇਂ ਕਿ ਫਰਨੀਚਰ, ਇਲੈਕਟ੍ਰਾਨਿਕ ਯੰਤਰ ਅਤੇ ਕੱਪੜੇ ਜੋ ਅਸੀਂ ਮਸਕਟ ਵਿਚ ਪਿਛਲੇ 20 ਸਾਲਾਂ ਵਿਚ ਆਪਣੇ ਠਹਿਰਨ ਦੌਰਾਨ ਖਰੀਦੇ ਸਨ।'' ਅਧਿਕਾਰਤ ਅੰਕੜਿਆਂ ਮੁਤਾਬਕ, ਭਾਰਤੀ ਓਮਾਨ ਦੀ ਕੁੱਲ ਆਬਾਦੀ ਦਾ ਲਗਭਗ 20 ਫੀਸਦੀ ਹਨ, ਕਿਉਂਕਿ ਉਹ ਦੇਸ਼ ਦਾ ਸਭ ਤੋਂ ਵੱਡਾ ਵਿਦੇਸ਼ੀ ਭਾਈਚਾਰਾ ਹਨ। ਓਮਾਨ ਵਿਚ 448,000 ਭਾਰਤੀ ਪ੍ਰਵਾਸੀ ਵਰਕਰ ਹਨ।


Vandana

Content Editor

Related News