ਬੱਚੇ ਦੇ ਜਨਮ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ ਸੀ ਓਲੰਪਿਕ ਦੌੜਾਕ ਟੋਰੀ ਬੋਵੀ ਦੀ ਮੌਤ

Thursday, Jun 15, 2023 - 11:40 AM (IST)

ਬੱਚੇ ਦੇ ਜਨਮ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ ਸੀ ਓਲੰਪਿਕ ਦੌੜਾਕ ਟੋਰੀ ਬੋਵੀ ਦੀ ਮੌਤ

ਓਰਲੈਂਡੋ (ਰਾਜ ਗੋਗਨਾ/ਭਾਸ਼ਾ)– ਅਮਰੀਕੀ ਓਲੰਪਿਕ ਚੈਂਪੀਅਨ ਫਰਾਟਾ ਦੌੜਾਕ ਟੋਰੀ ਬੋਵੀ ਦੀ ਬੱਚੇ ਦੇ ਜਨਮ ਨਾਲ ਸਬੰਧਤ ਪੇਚੀਦਗੀਆਂ ਦੇ ਕਾਰਨ ਮੌਤ ਹੋਈ ਸੀ। ਪੋਸਟਮਾਰਟਮ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰੀਓ ਡੀ ਜੇਨੇਰੀਓ 2016 ਖੇਡਾਂ ’ਚ 3 ਤਮਗੇ ਜਿੱਤਣ ਵਾਲੀ ਬੋਵੀ ਪਿਛਲੇ ਮਹੀਨੇ ਮ੍ਰਿਤਕ ਪਾਈ ਗਈ ਸੀ। ਉਹ 32 ਸਾਲ ਦੀ ਸੀ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਬੋਵੀ ਦੇ 8 ਮਹੀਨਿਆਂ ਦੀ ਗਰਭਵਤੀ ਸੀ ਤੇ 2 ਮਈ ਨੂੰ ਜਦੋਂ ਉਸ ਨੂੰ ਮ੍ਰਿਤਕ ਪਾਇਆ ਗਿਆ ਤਾਂ ਬੱਚੇ ਦੇ ਜਨਮ ਦੇ ਸੰਕੇਤ ਮਿਲ ਰਹੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਆਪਣੇ ਸੁਰੱਖਿਅਤ ਨਿਵਾਸ ’ਚ ਬਿਸਤਰ ’ਤੇ ਪਾਇਆ ਗਿਆ ਸੀ ।
 


author

cherry

Content Editor

Related News