'ਸਟ੍ਰੀਟ ਪਾਰਟੀ' 'ਚ ਸ਼ਾਮਲ ਹੋਏ ਲੋਕਾਂ 'ਤੇ ਚੜ੍ਹੀ ਬੇਕਾਬੂ ਕਾਰ, 36 ਨੂੰ ਦਰੜਿਆ, 7 ਦੀ ਮੌਤ

Wednesday, Dec 28, 2022 - 10:47 AM (IST)

ਅਬੂਜਾ (ਭਾਸ਼ਾ)- ਦੱਖਣੀ ਨਾਈਜੀਰੀਆ ਵਿਚ ਮੰਗਲਵਾਰ ਨੂੰ ਇਕ ਬੇਕਾਬੂ ਕਾਰ 'ਸਟ੍ਰੀਟ ਪਾਰਟੀ' ਵਿਚ ਪਹੁੰਚੇ ਲੋਕਾਂ ਨਾਲ ਟਕਰਾ ਗਈ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ 'ਦਿ ਐਸੋਸੀਏਟਡ ਪ੍ਰੈਸ' ਨੂੰ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਦੀ 'ਫੈਡਰਲ ਰੋਡ ਸੇਫਟੀ ਕੋਰ' ਮੁਤਾਬਕ ਰਿਵਰ ਦੀ ਰਾਜਧਾਨੀ ਕੈਲਾਬਾਰ ਵਿਚ ਲੋਕ ਬਾਈਕਰਸ ਪਰੇਡ ਦੇਖਣ ਲਈ ਇਕੱਠੇ ਹੋਏ ਸਨ, ਉਦੋਂ ਸੜਕ 'ਤੇ ਇਕ ਡਰਾਈਵਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਉਹ ਭੀੜ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ: ਅਮਰੀਕਾ 'ਚ ਕਈ ਵਾਹਨਾਂ ਦੀ ਹੋਈ ਆਪਸੀ ਟੱਕਰ, ਭਾਰਤੀ ਮੂਲ ਦੇ 26 ਸਾਲਾ ਗੱਭਰੂ ਦੀ ਮੌਤ

ਇਸ 'ਬਾਈਕਰਸ ਸ਼ੋਅ' ਨੂੰ ਅਫਰੀਕਾ ਦੀ ਸਭ ਤੋਂ ਵੱਡੀ 'ਸਟ੍ਰੀਟ ਪਾਰਟੀ' ਵਿਚੋਂ ਇਕ ਮੰਨਿਆ ਜਾਂਦਾ ਹੈ। ਸੜਕ ਸੁਰੱਖਿਆ ਕੋਰ ਦੇ ਮੁਖੀ ਹਸਨ ਅਬਦੁੱਲਾਹੀ ਮਾਯਕਾਨੋ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ। ਉਨ੍ਹਾਂ ਕਿਹਾ, 'ਕਾਰ ਬੇਕਾਬੂ ਹੋ ਕੇ ਭੀੜ ਨਾਲ ਟਕਰਾ ਗਈ। ਕੁੱਲ 36 ਲੋਕ ਉਸ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਵਿਚੋਂ 7 ਦੀ ਮੌਤ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ।'

ਇਹ ਵੀ ਪੜ੍ਹੋ: ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ

ਮਾਯਕਾਨੋ ਨੇ ਦੱਸਿਆ ਕਿ ਜ਼ਖ਼ਮੀਆਂ ਵਿਚ 5 ਬੱਚੇ ਅਤੇ ਕਾਰ ਦਾ ਡਰਾਈਵਰ ਵੀ ਸ਼ਾਮਲ ਹੈ। ਕਰਾਸ ਰਿਵਰ ਦੇ ਗਵਰਨਰ ਬੇਨ ਆਇਡੇ ਨੇ ਪਰੇਡ ਨੂੰ ਰੱਦ ਕਰਨ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਗਵਰਨਰ ਦੇ ਬੁਲਾਰੇ ਕ੍ਰਿਸ਼ਚੀਅਨ ਇਟਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਖ਼ਮੀ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: ਬਰਫ਼ੀਲੇ ਤੂਫਾਨ 'ਚ ਘਿਰਿਆ ਅਮਰੀਕਾ, ਬਾਈਡੇਨ ਨੇ ਕੀਤਾ ਨਿਊਯਾਰਕ 'ਚ ਐਮਰਜੈਂਸੀ ਦਾ ਐਲਾਨ

 


cherry

Content Editor

Related News