ਤੂਫਾਨ ''ਹਾਇਕੁਈ'' ਦੇ ਮੱਦੇਨਜ਼ਰ ਤਾਈਵਾਨ ''ਚ ਦਫਤਰ, ਟਰਾਂਸਪੋਰਟ ਸੇਵਾਵਾਂ ਤੇ ਸਕੂਲ ਬੰਦ
Sunday, Sep 03, 2023 - 05:38 PM (IST)
ਬੀਜਿੰਗ (ਏਪੀ): ਤੂਫਾਨ 'ਹਾਇਕੁਈ' ਦੇ ਮੱਦੇਨਜ਼ਰ ਐਤਵਾਰ ਨੂੰ ਤਾਈਵਾਨ 'ਚ ਦਫਤਰ, ਸਕੂਲ, ਬਾਹਰੀ ਸਮਾਗਮ, ਹਵਾਈ ਆਵਾਜਾਈ, ਰੇਲ ਆਵਾਜਾਈ ਅਤੇ ਫੈਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਵਰਕਰਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਤੂਫਾਨ 'ਹਾਇਕੁਈ' ਦੇ ਪ੍ਰਭਾਵ ਕਾਰਨ ਤਾਈਵਾਨ ਦੇ ਕਈ ਇਲਾਕਿਆਂ 'ਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਹਾਂਗਕਾਂਗ ਅਤੇ ਮਕਾਊ ਲਈ ਹਵਾਈ ਸੇਵਾਵਾਂ ਦੇ ਨਾਲ-ਨਾਲ ਦਰਜਨਾਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 'ਕੋਰੋਨਾ' ਨੇ ਮੁੜ ਦਿੱਤੀ ਦਸਤਕ, ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ
ਟਾਪੂ ਦੇ ਮੌਸਮ ਵਿਗਿਆਨ ਬਿਊਰੋ ਮੁਤਾਬਕ ਤੂਫਾਨ ਦੇ ਪ੍ਰਭਾਵ ਕਾਰਨ 137 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਦੀ ਰਹੀ। ਤਾਈਵਾਨ ਨੂੰ ਪਾਰ ਕਰਨ ਤੋਂ ਬਾਅਦ 'ਹਾਇਕੁਈ' ਚੀਨ ਵੱਲ ਵਧੇਗਾ ਅਤੇ ਅਜਿਹੀ ਸਥਿਤੀ 'ਚ ਚੀਨ ਦੇ ਗੁਆਂਗਡੋਂਗ ਸੂਬੇ ਦੇ ਸ਼ਾਂਤਉ ਸ਼ਹਿਰ ਦੇ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।