ਓਬਾਮਾ ਨੇ ਮੰਡੇਲਾ ਸੰਬੋਧਨ ''ਚ ਟਰੰਪ ''ਤੇ ਕੀਤਾ ਸ਼ਬਦੀ ਹਮਲਾ

07/17/2018 11:40:26 PM

ਜੋਹਾਨਿਸਬਰਗ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਸਿਆਸੀ ਸੰਬੋਧਨ 'ਚ ਸ਼ਕਤੀਸ਼ਾਲੀ ਰਾਜਨੀਤੀ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦੁਨੀਆ ਭਰ ਦੇ ਲੋਕਾਂ ਤੋਂ ਮਨੁੱਖੀ ਅਧਿਕਾਰਾਂ ਤੇ ਹੋਰ ਮੁੱਲਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨਸਲਵਾਦ ਵਿਰੋਧੀ ਨੇਤਾ ਨੇਲਸਨ ਮੰਡੇਲਾ ਦੀ 100ਵੀਂ ਜਯੰਤੀ ਮੌਕੇ ਆਪਣੇ ਜੋਸ਼ੀਲੇ ਭਾਸ਼ਣ 'ਚ ਇਹ ਗੱਲ ਕਹੀਂ।
ਓਬਾਮਾ ਨੇ ਆਪਣੇ ਸੰਬੋਧਨ 'ਚ ਆਪਣੇ ਉੱਤਰਾਧਿਕਾਰੀ ਡੋਨਾਲਡ ਟਰੰਪ ਦਾ ਨਾਂ ਲਏ ਬਗੈਰ ਮੌਜੂਦਾ ਅਮਰੀਕੀ ਰਾਸ਼ਟਰਪਤੀ ਦੀਆਂ ਕਈ ਨੀਤੀਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੰਡੇਲਾ ਨੇ ਲੋਕਤੰਤਰ ਤੇ ਸਹਿਣਸ਼ੀਲਤਾ ਸਣੇ ਹੋਰ ਖੇਤਰਾਂ 'ਚ ਕੰਮ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਇੱਕਠੇ ਹੋ ਕੇ ਵਿਚਾਰਾਂ ਨੂੰ ਜੀਵਤ ਰੱਖਣ ਦੀ ਅਪੀਲ ਕੀਤੀ।
ਓਬਾਮਾ ਨੇ ਅੱਜ ਦੇ ਸਮੇਂ ਨੂੰ 'ਅਜੀਬ ਤੇ ਅਨਿਸ਼ਚਿਤ' ਦੱਸਦੇ ਹੋਏ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੈਰਾਨ ਕਰਨ ਵਾਲੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। 'ਸ਼ਕਤੀਸ਼ਾਲੀ ਰਾਜਨੀਤੀ' 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ, 'ਸੱਤਾਧਾਰੀ ਲੋਕ ਹਰ ਸੰਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਇਹ ਸੰਸਥਾਵਾਂ ਹੀ ਲੋਕਤੰਤਰ ਨੂੰ ਅਸਲ 'ਚ ਅਰਥਪੂਰਨ ਬਣਾਉਂਦੀਆਂ ਹਨ।


Related News