ਰੂਸੀ ਹਮਲਿਆਂ ਮਗਰੋਂ 14.5 ਲੱਖ ਲੋਕਾਂ ਨੇ ਛੱਡਿਆ ਯੂਕ੍ਰੇਨ

Saturday, Mar 05, 2022 - 05:22 PM (IST)

ਰੂਸੀ ਹਮਲਿਆਂ ਮਗਰੋਂ 14.5 ਲੱਖ ਲੋਕਾਂ ਨੇ ਛੱਡਿਆ ਯੂਕ੍ਰੇਨ

ਜਿਨੇਵਾ (ਭਾਸ਼ਾ) : ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 14.5 ਲੱਖ ਪਹੁੰਚ ਗਈ ਹੈ। ਯੁਕਰੇਨ ਤੋਂ ਲੋਕ ਜਿਨ੍ਹਾਂ ਦੇਸ਼ਾਂ ਵਿਚ ਪਹੁੰਚੇ ਹਨ, ਉਥੋਂ ਦੀਆਂ ਸਰਾਕਾਰਾਂ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵਿਚੋਂ 7,87,300 ਪੋਲੈਂਡ ਗਏ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਸਥਿਤ ਭਾਰਤੀ ਦੂਤਘਰ ਨੇ ਕਿਹਾ- ਸੁਮੀ 'ਚੋਂ ਭਾਰਤੀਆਂ ਨੂੰ ਕੱਢਣ ਲਈ ਲੱਭ ਰਹੇ ਹਾਂ ਤਰੀਕੇ

ਇਸ ਤੋਂ ਇਲਾਵਾ ਲਗਭਗ 2,28,700 ਲੋਕ ਮੋਲਡੋਵਾ, 1,44,700 ਲੋਕ ਹੰਗਰੀ, 1,32,600 ਲੋਕ ਰੋਮਾਨੀਆ ਅਤੇ 1,00,500 ਲੋਕ ਸਲੋਵਾਕੀਆ ਗਏ ਹਨ। ਏਜੰਸੀ ਨੇ ਕਿਹਾ ਕਿ 138 ਦੇਸ਼ਾਂ ਦੇ ਨਾਗਰਿਕ ਯੂਕ੍ਰੇਨ ਨਾਲ ਲੱਗਦੀ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ਾਂ 'ਚ ਗਏ ਸਨ।

ਇਹ ਵੀ ਪੜ੍ਹੋ: ਰੂਸ ਦਾ ਵੱਡਾ ਦਾਅਵਾ, ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਖੜੀਆਂ ਹਨ ਸਾਡੀਆਂ ਬੱਸਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News