ਪ੍ਰਦਰਸ਼ਨ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਈਰਾਨ ਨੇ ਦੱਸਿਆ ਗਲਤ

Tuesday, Dec 03, 2019 - 06:41 PM (IST)

ਪ੍ਰਦਰਸ਼ਨ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਈਰਾਨ ਨੇ ਦੱਸਿਆ ਗਲਤ

ਤਹਿਰਾਨ- ਈਰਾਨ ਦੇ ਨਿਆ ਵਿਭਾਗ ਨੇ ਪਿਛਲੇ ਮਹੀਨੇ ਈਂਧਨ ਦੀਆਂ ਕੀਮਤਾਂ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਸੜਕ 'ਤੇ ਹੋਈ ਹਿੰਸਾ ਵਿਚ ਮਾਰੇ ਗਏ ਲੋਕਾਂ ਦੀ ਗੈਰ-ਅਧਿਕਾਰਿਤ ਗਿਣਤੀ ਨੂੰ ਮੰਗਲਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਤੇ ਇਸ ਨੂੰ ਝੂਠਾ ਕਰਾਰ ਦਿੱਤਾ।

ਨਿਆ ਵਿਭਾਗ ਦੇ ਬੁਲਾਰੇ ਗੁਲਾਮ ਹੁਸੈਨ ਇਸਮਾਇਲੀ ਨੇ ਸਰਕਾਰੀ ਟੈਲੀਵਿਜ਼ਨ 'ਤੇ ਹੋਏ ਇਕ ਪ੍ਰਸਾਰਣ ਵਿਚ ਕਿਹਾ ਕਿ ਮੈਂ ਸਪੱਸ਼ਟ ਰੂਪ ਨਾਲ ਐਲਾਨ ਕਰਦਾ ਹਾਂ ਕਿ ਵਿਰੋਧੀ ਗੁੱਟਾਂ ਵਲੋਂ ਜੋ ਗਿਣਤੀ ਦੱਸੀ ਜਾ ਰਹੀ ਹੈ ਉਹ ਬਿਲਕੁਲ ਝੂਠ ਹੈ ਤੇ ਉਹਨਾਂ ਨੇ ਜੋ ਅੰਕੜੇ ਦੱਸੇ ਹਨ ਉਹਨਾਂ ਵਿਚ ਕਮੀਆਂ ਹਨ। ਰਾਸ਼ਟਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਟਿੱਪਣੀ ਵਿਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੁਝ ਅੰਕੜੇ ਤੇ ਨਾਂ ਦੱਸੇ ਹਨ, ਉਹਨਾਂ ਵਲੋਂ ਗਿਣਤੀ ਨੂੰ ਲੈ ਕੇ ਕੀਤਾ ਗਿਆ ਦਾਅਵਾ ਝੂਠਾ ਤੇ ਬੇਬੁਨਿਆਦ ਹੈ।

ਈਰਾਨ ਵਿਚ ਤੇਲ ਕੀਮਤਾਂ ਦੇ ਵਾਧੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ ਸਨ। ਲੰਡਨ ਸਥਿਤ ਮਨੁੱਖੀ ਅਧਿਕਾਰ ਐਮਨੇਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਕਾਰਵਾਈ ਵਿਚ 208 ਲੋਕਾਂ ਦੀ ਮੌਤ ਹੋਈ ਹੈ। ਸੰਗਠਨ ਨੇ ਕਿਹਾ ਕਿ ਇਹ ਅੰਕੜਾ ਉਸ ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਰਿਪੋਰਟ 'ਤੇ ਅਧਾਰਿਤ ਹੈ।


author

Baljit Singh

Content Editor

Related News