ਫਰਿਜ਼ਨੋ ਵਿਖੇ ਮਨਾਏ ਇੰਟਰਨੈਸ਼ਨਲ ਵੂਮਨਜ਼ ਡੇਅ 'ਤੇ ਵਿਸ਼ੇਸ਼ (ਤਸਵੀਰਾਂ)

03/19/2023 4:21:42 PM

ਗੁਰਿੰਦਰਜੀਤ ਨੀਟਾ ਮਾਛੀਕੇ (ਫਰਿਜ਼ਨੋ/ਕੈਲੀਫੋਰਨੀਆ): ਔਰਤ ਸੰਸਾਰ ਦੀ ਜਣਨੀ ਹੈ। ਔਰਤ ਬਿਨਾਂ ਸੰਸਾਰ ਦੀ ਉਤਪੱਤੀ ਸੰਭਵ ਨਹੀਂ ਹੋ ਸਕਦੀ। ਅੱਜ ਬੇਸ਼ੱਕ ਦੁਨੀਆ ਨੇ ਮੰਗਲ ਗ੍ਰਹਿ 'ਤੇ ਪਹੁੰਚ ਬਣਾ ਲਈ ਹੈ, ਪਰ ਅੱਜ ਵੀ ਬਹੁਤ ਸਾਰੀਆਂ ਔਰਤਾਂ ਨੂੰ ਉਹ ਮਾਨ-ਸਨਮਾਨ ਨਹੀਂ ਮਿਲ ਰਿਹਾ, ਜੋ ਮਿਲਣਾ ਚਾਹੀਦਾ ਹੈ। ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵ ਪੱਧਰ 'ਤੇ ਇੰਟਰਨੈਸ਼ਨਲ ਵੂਮਨਜ਼ ਡੇਅ ਮਨਾਇਆ ਜਾਂਦਾ ਹੈ। ਇਸੇ ਕੜੀ ਤਹਿਤ ਸਿੱਖ ਵੁਮਨਜ਼ ਆਰਗੇਨਾਈਜੇਸ਼ਨ ਆਫਸੈਂਟਰਲ ਕੈਲੀਫੋਰਨੀਆ ਦੀਆਂ ਕਾਰਕੁਨ ਗੁੱਡੀ ਰਾਣੋ, ਤਜਿੰਦਰ ਪੁਰੇਵਾਲ, ਪੂਨਮ ਸਿੰਘ, ਅਮਨਦੀਪ ਮਠਾੜੂ, ਜਗਜੀਤ ਬਰਾੜ, ਪਰਮਿੰਦਰ ਗਰੇਵਾਲ ਆਦਿ ਨੇ ਉੱਦਮ ਕਰਕੇ ਫਰਿਜ਼ਨੋ ਦੇ ਇਲੀਟ ਈਵੈਂਟ ਸੈਂਟਰ ਵਿਖੇ ਇਸ ਦਿਨ ਇਕੱਤਰਤਾ ਕਰਕੇ “ਜ਼ਿੰਦਗੀ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਪਾਸੇ ਕਰਕੇ ਕਿਵੇਂ ਅੱਗੇ ਵਧਿਆ ਜਾਵੇ” ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ  ਕਰਵਾਇਆ। 

PunjabKesari

PunjabKesari

PunjabKesari

ਇਸ ਸਮਾਗਮ ਵਿੱਚ ਮੁੱਖ ਸਪੀਕਰ ਦੇ ਤੌਰ 'ਤੇ ਡਾ. ਜੈਪ੍ਰੀਤ ਵਿਰਦੀ ਜਿਹੜੇ ਕਿਡੈਲਾਵੇਅਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਨੇ, ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਉਹਨਾਂ ਜ਼ਿੰਦਗੀ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਕਿਵੇਂ ਅੱਗੇ ਵਧਣਾ ਹੈ, ਵਿਸ਼ੇ 'ਤੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਹ ਖੁੱਦ ਚਾਰ ਸਾਲ ਦੀ ਉਮਰ ਵਿੱਚ ਬੋਲ੍ਹੇ (ਡੈੱਫ) ਹੋ ਗਏ ਸਨ, ਪਰ ਉਹਨਾਂ ਨੇ ਇਸ ਮੁਸ਼ਕਲ ਨੂੰ ਕਮਜ਼ੋਰੀ ਨਹੀਂ ਬਣਾਇਆ ਸਗੋਂ ਇਸ ਮੁਸੀਬਤ ਨੂੰ ਤਕੜੇ ਹੋਕੇ ਨਜਿੱਠਿਆ ਅਤੇ ਅੱਜ ਆਪਣਾ ਸਫਲ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਅਤੇ ਇਹ ਸੰਘਰਸ਼ ਅਸੀਂ ਹਰ ਹਾਲ ਵਿਚ ਜਿੱਤਣਾ ਹੁੰਦਾ ਹੈ। ਜ਼ਿੰਦਗੀ ਵਿੱਚ ਕਦੇ ਵੀ ਚੁਣੌਤੀਆਂ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਹਨਾਂ ਨੂੰ ਇੱਕ ਚੈਲੰਜ ਸਮਝਕੇ ਇਹਨਾਂ ਨਾਲ ਨਜਿੱਠਣਾ ਚਾਹੀਦਾ ਹੈ। ਜੋ ਮੁਸੀਬਤਾ ਅੱਗੇ ਹਿੱਕ ਡਾਹਕੇ ਖੜ੍ਹ ਜਾਂਦੇ ਨੇ, ਉਹ ਵੱਡੀਆਂ ਤੋ ਵੱਡੀਆਂ ਰੁਕਾਵਟਾਂ ਨੂੰ ਸੌਖਿਆਂ ਪਾਰ ਕਰ ਜਾਂਦੇ ਨੇ। 

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂਕੇ : "ਪੰਜਾਬੀ ਵਿਰਸਾ" ਸਮਾਗਮ ਆਯੋਜਿਤ, 185 ਵਿਦਿਆਰਥੀਆਂ ਵੱਲੋਂ ਲਾਜਵਾਬ ਪੇਸ਼ਕਾਰੀ (ਤਸਵੀਰਾਂ)

ਇਸ ਮੌਕੇ ਡਾ. ਜੈਪ੍ਰੀਤ ਵਿਰਦੀ ਨੂੰ ਸਨਮਾਨ ਵੀ ਦਿੱਤਾ ਗਿਆ। ਸਮੂਹ ਬੋਰਡ ਮੈਂਬਰਾਂ ਨੇ ਡਾ. ਜੈਪ੍ਰੀਤ ਵਿਰਦੀ ਦਾ ਸ਼ੁਕਰੀਆ ਅਦਾ ਕਰਨ ਦੇ ਨਾਲ ਨਾਲ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਅੱਗੋਂ ਤੋਂ ਵੀ ਇਸ ਤਰਾਂ ਦੇ ਪ੍ਰੋਗਰਾਮ ਉਲੀਕਦੇ ਰਹਾਂਗੇ। ਇਸ ਮੌਕੇ ਮਹਿਮਾਨਾਂ ਨੇ ਡਾ. ਜੈਪ੍ਰੀਤ ਨੂੰ ਸਵਾਲ ਵੀ ਕੀਤੇ, ਜਿੰਨ੍ਹਾਂ ਦੇ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਉੱਤਰ ਦਿੱਤੇ। ਇਸ ਮੌਕੇ ਸਿੱਖ ਵੁਮਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਵਿਸ਼ੇਸ਼ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਇਸ ਮੌਕੇ ਰੈਫ਼ਲ ਵੀ ਕੱਢੇ ਗਏ। ਅੰਤ ਅਮਿੱਟ ਪੈੜ੍ਹਾ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News