ਕਿਸਾਨ ਅੰਦੋਲਨ : ਐੱਨ. ਆਰ. ਆਈਜ਼ ਵੱਲੋਂ ਪੰਜਾਬੀ ਮੀਡੀਆ ਦੀ ਸ਼ਲਾਘਾ
Friday, Dec 04, 2020 - 01:19 PM (IST)
ਮਿਲਾਨ, (ਸਾਬੀ ਚੀਨੀਆ)- ਜਿਹੜੇ ਲੋਕ ਅਕਸਰ ਮੀਡੀਆ ਵਾਲਿਆਂ ਨੂੰ ਵਿਕਾਊ ਆਖ ਕੇ ਗੱਲ-ਗੱਲ 'ਤੇ ਆਲੋਚਨਾ ਕਰਦੇ ਸੀ, ਅੱਜ ਉਨ੍ਹਾਂ ਦੇ ਤਿੱਖੇ ਸੁਰ ਬਦਲੇ ਨਜ਼ਰ ਆ ਰਹੇ ਹਨ। ਸਭ ਸੰਭਵ ਹੋਇਆ ਹੈ ਪੰਜਾਬੀ ਮੀਡੀਏ ਵੱਲੋਂ ਕਿਸਾਨ ਸ਼ੰਘਰਸ਼ ਅੰਦੋਲਨ ਦੌਰਾਨ ਨਿਭਾਈ ਜਾ ਰਹੀ ਇਹ ਅਹਿਮ ਭੂਮਿਕਾ ਕਰਕੇ ਜਿੱਥੇ ਇਸ ਸ਼ਾਂਤਮਈ ਅੰਦੋਲਨ ਦੌਰਾਨ ਨੈਸ਼ਨਲ ਮੀਡੀਏ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ੰਘਰਸ਼ਮਈ ਅੰਦੋਲਨ ਦੀਆਂ ਗਲਤ ਰਿਪੋਰਟਾਂ ਛਾਪ ਤੇ ਵਿਖਾ ਕੇ ਇਸ ਨੂੰ ਦਿਸ਼ਾ ਤੋਂ ਭੜਕਾਉਣ ਦੀਆਂ ਨਾ ਕਾਮਯਾਬ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਪੰਜਾਬੀ ਅਖਬਾਰਾਂ ਅਤੇ ਟੀ. ਵੀ. ਚੈਨਲ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਕੀਤੀ ਜਾ ਰਹੀ ਜ਼ਬਰਦਸਤ ਕਵਰੇਜ਼ ਦੀ ਚਰਚਾ ਹੋ ਰਹੀ ਹੈ।
ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦਾ ਮੰਨਣਾ ਹੈ ਕਿ ਨੈਸ਼ਨਲ ਮੀਡੀਏ ਵੱਲੋਂ ਕਿਸਾਨਾਂ ਦੇ ਪੱਖ ਨੂੰ ਗ਼ਲਤ ਤਰੀਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਦਾ ਸਮੁੱਚਾ ਮੀਡੀਆ ਨਿਰਪੱਖ ਖ਼ਬਰਾਂ ਵਿਖਾ ਕੇ ਆਮ ਨਾਗਰਿਕਾਂ ਦੀ ਗੱਲ ਕਰ ਰਿਹਾ ਹੈ। ਪ੍ਰਵਾਸੀਆਂ ਦਾ ਮੰਨਣਾ ਹੈ ਕਿ ਨੈਸ਼ਨਲ ਮੀਡੀਏ ਵਿਚ ਕਿਸਾਨ ਅੰਦੋਲਨ ਦੀਆਂ ਵਿਖਾਈਆਂ ਜਾ ਰਹੀਆਂ ਗਲਤ ਰਿਪੋਰਟਾਂ ਜਿੱਥੇ ਮੀਡੀਏ ਦੀ ਗ਼ੁਲਾਮੀ ਦਾ ਅਹਿਸਾਸ ਕਰਵਾ ਰਹੀਆਂ ਨੇ ਉਥੇ ਹੀ ਪੰਜਾਬੀ ਅਖ਼ਬਾਰਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਪੰਜਾਬ ਵਿਚ ਮੀਡੀਆ ਦੀ ਆਜ਼ਾਦੀ 'ਤੇ ਪੱਕੀ ਮੋਹਰ ਲਾਉਂਦੀਆਂ ਹਨ। ਕੁਝ ਆਗੂਆਂ ਵੱਲੋਂ ਆਖਿਆ ਗਿਆ ਹੈ ਕਿ ਇਸ ਸੰਘਰਸ਼ਮਈ ਅੰਦੋਲਨ ਵਿਚ ਜਾ ਕੇ ਜਿਨ੍ਹਾਂ ਪੱਤਰਕਾਰਾਂ ਵੱਲੋਂ ਨਿਧੜਕ ਅਤੇ ਨਿਰਪੱਖ ਪੱਤਰਕਾਰੀ ਕੀਤੀ ਜਾ ਰਹੀ ਹੈ ਉਸ ਲਈ ਪੰਜਾਬੀ ਮੀਡੀਆ ਵਰਕਰਾਂ ਦੀ ਸ਼ਲਾਘਾ ਕਰਨੀ ਬਣਦੀ ਹੈ।