ਹੁਣ ਸਾਊਦੀ ਅਰਬ ਮਨੋਰੰਜਨ ''ਤੇ ਖਰਚ ਕਰੇਗਾ ਅਰਬਾਂ ਡਾਲਰ

02/22/2018 11:26:17 PM

ਰਿਆਦ — ਐਂਟਰਟੇਨਮੈਂਟ (ਮਨੋਰੰਜਨ) ਇੰਡਸਟਰੀ ਅਤੇ ਸਾਊਦੀ ਅਰਬ, ਇਹ ਦੋਵੇਂ ਚੀਜ਼ਾਂ ਅਜਿਹੀਆਂ ਸਨ ਜੋ ਹੁਣ ਤੱਕ ਬਹੁਤ ਜ਼ਿਆਦਾ ਮੇਲ ਨਹੀਂ ਖਾਂਦੀਆਂ ਸਨ। ਪਰ ਸਾਊਦੀ ਅਰਬ ਨੇ ਇਹ ਕਿਹਾ ਹੈ ਕਿ ਉਹ ਅਗਲੇ ਦਹਾਕੇ 'ਚ ਆਪਣੀ ਐਂਟਰਟੇਨਮੈਂਟ ਇੰਡਸਟਰੀ ਨੂੰ ਵਿਕਸਤ ਕਰਨ ਲਈ 64 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਸਾਊਦੀ ਦੇ 'ਜਨਰਲ ਐਂਟਰਟੇਨਮੈਂਟ' ਦੇ ਚੀਫ ਨੇ ਦੱਸਿਆ ਕਿ ਸਿਰਫ ਇਸ ਸਾਲ 5 ਹਜ਼ਾਰ ਇਵੇਂਟਸ (ਪ੍ਰੋਗਰਾਮ) ਆਯੋਜਿਤ ਕੀਤੇ ਜਾਣਗੇ।

PunjabKesari


ਰਿਆਦ 'ਚ ਦੇਸ਼ ਦੇ ਪਹਿਲੇ ਓਪੇਰਾ ਹਾਊਸ ਦੇ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਇਹ ਨਿਵੇਸ਼ ਸਾਊਦੀ ਅਰਬ ਦੇ ਆਰਥਿਕ ਅਤੇ ਸਮਾਜਿਕ ਸੁਧਾਰ ਪ੍ਰੋਗਰਾਮ ਦਾ ਹਿੱਸਾ ਹੈ। 2 ਸਾਲ ਪਹਿਲਾਂ ਕ੍ਰਾਉਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਸੁਧਾਰ ਪ੍ਰੋਗਰਾਮਾਂ ਦਾ ਖਾਕਾ ਰੱਖਦੇ ਹੋਏ ਵਿਜ਼ਨ 2030 ਦਸਤਾਵੇਜ਼ ਜਾਰੀ ਕੀਤਾ ਸੀ। 32 ਸਾਲਾਂ ਪ੍ਰਿੰਸ ਇਹ ਚਾਹੁੰਦੇ ਹਨ ਕਿ ਸਾਊਦੀ ਅਰਬ ਦੀ ਤੇਲ 'ਤੇ ਨਿਰਭਰਤਾ ਘੱਟ ਹੋਵੇ। ਇਸ ਦੇ ਤਹਿਤ ਲੋਕਾਂ ਨੂੰ ਸੰਸਕ੍ਰਿਤਿਕ ਗਤਵਿਧੀਆਂ ਅਤੇ ਮੋਨਰੰਜਨ 'ਤੇ ਖਰਚ ਵਧਾਉਣ ਲਈ ਉਤਸ਼ਾਹਿਤ ਕਰਨਾ ਵੀ ਹੈ। ਦਸੰਬਰ 'ਚ ਸਰਕਾਰ ਨੇ ਸਿਨੇਮਾ 'ਤੇ ਲੱਗੀ ਰੋਕ ਹੱਟਾ ਲਈ ਸੀ।

PunjabKesari


ਜੈਨਰਲ ਐਂਟਰਟੇਨਮੈਂਟ ਅਥਾਰਟੀ ਦੇ ਚੀਫ ਮੁਹੰਮਦ ਬਿਨ ਅਲ ਖਾਤਿਬ ਨੂੰ ਉਮੀਦ ਹੈ ਕਿ ਸਾਲ 2018 ਦੇ ਆਖਿਰ ਤੱਕ ਐਂਟਰਟੇਨਮੈਂਟ ਸੈਕਟਰ 'ਚ 2,20,000 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪਿਛਲੇ ਸਾਲ ਤੱਕ ਇਸ ਸੈਕਟਰ 'ਚ 17,000 ਲੋਕ ਨਿਯੋਜਿਤ ਸਨ। ਅਹਿਮਦ ਬਿਨ ਅਲ-ਖਾਤਿਬ ਨੇ ਕਿਹਾ, 'ਅਤੀਤ 'ਚ ਨਿਵੇਸ਼ਕਾਂ ਨੂੰ ਸਾਊਦੀ ਅਰਬ ਦੇ ਬਾਹਰ ਜਾ ਕੇ ਆਪਣਾ ਕੰਮ ਕਰਨਾ ਪੈਂਦਾ ਹੈ ਅਤੇ ਫਿਰ ਵਾਪਸ ਆ ਕੇ ਆਪਣੇ ਕੰਮ ਦਿਖਾਉਂਦੇ ਸਨ। ਹੁਣ ਚੀਜ਼ਾਂ ਬਦਲਣਗੀਆਂ, ਮਨੋਰੰਜਨ ਨਾਲ ਜੁੜਿਆ ਹਰ ਕੰਮ ਇਥੇ ਹੋਵੇਗਾ। ਖੁਦਾ ਨੇ ਚਾਹਿਆ ਤਾਂ ਸਾਲ 2020 ਤੱਕ ਤੁਸੀਂ ਇਥੇ ਬਦਲਾਅ ਦੇਖੋਗੇ। ਰਿਆਦ ਨੇੜੇ ਲਾਸ ਵੇਗਾਸ ਦੀ ਤਰਜ਼ 'ਤੇ ਇਕ ਵੱਡੀ ਐਂਟਰਟੇਨਮੈਂਟ ਸਿਟੀ ਦੀ ਯੋਜਨਾ 'ਤੇ ਪਹਿਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ।


Related News