ਸਿਰਫ ਟਰੰਪ ਤੇ ਮੇਲਾਨੀਆ ਹੀ ਨਹੀਂ, ਪੁੱਤਰ ਬੈਰਨ ਵੀ ਪਾਇਆ ਗਿਆ ਸੀ ਕੋਰੋਨਾ ਪਾਜ਼ੇਟਿਵ
Friday, Oct 16, 2020 - 01:51 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਬੈਰਨ ਟਰੰਪ ਵੀ ਆਪਣੇ ਮਾਤਾ-ਪਿਤਾ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੋਰੋਨਾਵਾਇਰਸ ਤੋਂ ਇਨਫੈਕਟਿਡ ਪਾਏ ਗਏ ਸਨ, ਪਰ ਹੁਣ ਉਹ ਕੋਰੋਨਾ ਮੁਕਤ ਹੋ ਗਏ ਹਨ। ਫਸਟ ਲੇਡੀ ਮੇਲਾਨੀਆ ਟਰੰਪ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਇਨਫੈਕਟਿਡ ਪਾਏ ਗਏ ਸਨ। ਰਾਸ਼ਟਰਪਤੀ ਨੂੰ 4 ਦਿਨ ਇਕ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਵ੍ਹਾਈਟ ਹਾਊਸ ਦੇ ਡਾਕਟਰ ਨੇ ਉਨ੍ਹਾਂ ਨੂੰ ਕੋਰੋਨਾ ਤੋਂ ਉਭਰਣ ਤੋਂ ਬਾਅਦ ਜਨਤਕ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ।
ਮੇਲਾਨੀਆ ਨੇ ਵ੍ਹਾਈਟ ਹਾਊਸ ਦੀ ਵੈੱਬਸਾਈਟ 'ਤੇ ਇਕ ਬਲਾਗ ਪੋਸਟ ਵਿਚ ਆਖਿਆ ਕਿ ਬੈਰਨ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਜਦਕਿ ਰਾਸ਼ਟਰਪਤੀ ਅਤੇ ਫਸਟ ਲੇਡੀ ਵਿਚ ਕੋਰੋਨਾ ਦੇ ਆਮ ਲੱਛਣ ਸਨ। ਮੇਲਾਨੀਆ ਨੇ ਬੁੱਧਵਾਰ ਨੂੰ ਲਿਖਿਆ ਕਿ ਮੇਰਾ ਡਰ ਉਸ ਸਮੇਂ ਹਕੀਕਤ ਵਿਚ ਬਦਲ ਗਿਆ, ਜਦ ਬੈਰਨ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਉਹ ਪਾਜ਼ੇਟਿਵ ਪਾਇਆ ਗਿਆ। ਚੰਗੀ ਗੱਲ ਇਹ ਹੈ ਕਿ ਉਹ ਇਹ ਸਿਹਤਮੰਦ ਬਾਲਗ ਹੈ ਅਤੇ ਉਸ ਵਿਚ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ। ਮੈਂ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਤਿੰਨਾਂ ਨੂੰ ਇਕੱਠੇ ਕੋਰੋਨਾ ਹੋਇਆ, ਜਿਸ ਨਾਲ ਅਸੀਂ ਇਕ ਦੂਜੇ ਦੀ ਦੇਖਭਾਲ ਕਰ ਸਕੇ ਅਤੇ ਨਾਲ ਸਮੇਂ ਬਤੀਤ ਕਰ ਸਕੇ। ਬੈਰਨ ਉਸ ਤੋਂ ਬਾਅਦ ਜਾਂਚ ਵਿਚ ਕੋਰੋਨਾ ਨੈਗੇਟਿਵ ਪਾਇਆ ਗਿਆ।
ਬੈਰਨ ਨੇ ਲੱਛਣਾਂ ਦਾ ਜ਼ਿਕਰ ਕਰਦੇ ਹੋਏ ਫਸਟ ਲੇਡੀ ਨੇ ਆਖਿਆ ਸੀ ਕਿ ਮੇਰੇ ਸਰੀਰ ਵਿਚ ਦਰਦ ਸੀ, ਮੈਨੂੰ ਖੰਘ ਅਤੇ ਸਿਰ ਦਰਦ ਦੀ ਸ਼ਿਕਾਇਤ ਸੀ ਅਤੇ ਜ਼ਿਆਦਾਤਰ ਸਮੇਂ ਮੈਂ ਬਹੁਤ ਥਕਾਨ ਮਹਿਸੂਸ ਕਰ ਰਹੀ ਸੀ। ਮੈਂ ਦਵਾਈਆਂ ਦੇ ਸਬੰਧ ਵਿਚ ਜ਼ਿਆਦਾ ਕੁਦਰਤੀ ਰਾਹ ਚੁਣਿਆ ਅਤੇ ਵਿਟਾਮਿਨ ਡੀ ਅਤੇ ਪੋਸ਼ਣ ਨਾਲ ਭਰਪੂਰ ਭੋਜਨ ਕੀਤਾ। ਉਨ੍ਹਾਂ ਨੇ ਦੇਖਭਾਲ ਕਰਨ ਵਾਲੇ ਲੋਕਾਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।
ਮੇਲਾਨੀਆ ਨੇ ਆਖਿਆ ਕਿ ਸੰਤੁਲਿਤ ਭੋਜਨ, ਤਾਜ਼ੀ ਹਵਾ ਅਤੇ ਵਿਟਾਮਿਨ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹਨ। ਜਾਂਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਕੋਰੋਨਾਵਾਇਰਸ ਲਾਗ ਦੇ 78 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਬੀਮਾਰੀ ਨਾਲ 2,16,000 ਲੋਕਾਂ ਦੀ ਮੌਤ ਹੋ ਚੁੱਕੀ ਹੈ।