ਉੱਤਰੀ ਕੋਰੀਆ ਨੇ ਸਮੁੰਦਰ 'ਚ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

Saturday, Mar 05, 2022 - 06:58 PM (IST)

ਸਿਓਲ-ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਸਮੁੰਦਰ 'ਚ ਇਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਜਾਣਕਾਰੀ ਉਸ ਦੇ ਗੁਆਂਢੀ ਦੇਸ਼ ਦੀ ਫੌਜ ਨੇ ਦਿੱਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਦੱਸਿਆ ਕਿ ਉੱਤਰ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਨੇੜੇ ਇਕ ਇਲਾਕੇ ਤੋਂ ਪੂਰਬ ਵੱਲ ਛੱਡੀ ਗਈ ਮਿਜ਼ਾਈਲ ਕਰੀਬ 270 ਕਿਮੀ ਤੱਕ ਗਈ ਅਤੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦਰਮਿਆਨ ਸਮੁੰਦਰ 'ਚ ਡਿੱਗੀ। ਮਿਜ਼ਾਈਲ 560 ਕਿਲੋਮੀਟਰ ਦੀ ਉੱਚਾਈ ਤੱਕ ਗਈ।

ਇਹ ਵੀ ਪੜ੍ਹੋ : ਰੂਸੀ ਮੀਡੀਆ ਦਾ ਦਾਅਵਾ, ਯੂਕ੍ਰੇਨ ਛੱਡ ਕੇ ਪੋਲੈਂਡ ਪਹੁੰਚੇ ਜ਼ੇਲੇਂਸਕੀ

ਦੱਸਿਆ ਜਾਂਦਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਖੁਫ਼ੀਆ ਅਧਿਕਾਰੀ ਇਸ ਪ੍ਰੀਖਣ 'ਤੇ ਕਰੀਬੀ ਨਜ਼ਰ ਰੱਖੇ ਹੋਏ ਸਨ। ਇਹ ਪ੍ਰੀਖਣ, 2022 'ਚ ਉੱਤਰ ਕੋਰੀਆ ਦੇ ਹਥਿਆਰਾਂ ਦੇ ਪ੍ਰੀਖਣ ਦਾ ਨੌਵਾਂ ਦੌਰ ਸੀ। ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ ਨੇ ਕਿਹਾ ਕਿ ਪ੍ਰੀਖਣ ਨੇ ਅਮਰੀਕੀ ਕਰਮਚਾਰੀਆਂ ਜਾਂ ਖੇਤਰ ਨੂੰ ਜਾਂ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਤੁਰੰਤ ਕੋਈ ਖਤਰਾ ਪੈਦਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : Russia Ukraine War: ਰੂਸ ਨੇ ਫੇਸਬੁੱਕ 'ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰ ਕੋਰੀਆ ਨੂੰ ਤਣਾਅ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣ ਨੂੰ ਕਿਹਾ ਹੈ। ਨਾਲ ਹੀ, ਇਹ ਵੀ ਕਿਹਾ ਹੈ ਕਿ ਉਹ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਦੱਖਣੀ ਕੋਰੀਆ ਅਤੇ ਹੋਰ ਖੇਤਰੀ ਸਹਿਯੋਗੀਆਂ ਅਤੇ ਸਾਂਝੇਦਾਰਾਂ ਨਾਲ ਕਰੀਬੀ ਸਲਾਹ-ਮਸ਼ਵਰਾ ਕਰ ਰਿਹਾ ਹੈ। ਜਾਪਾਨ ਦੇ ਰੱਖਿਆ ਮੰਤਰਾਲਾ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਸੰਭਾਵਿਤ ਹਥਿਆਰ ਬੈਲਸਟਿਕ ਮਿਜ਼ਾਈਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News