ਉੱਤਰੀ ਕੋਰੀਆ ਨੇ ਇਕ ਵਾਰ ਫਿਰ ਸਿਓਲ 'ਚ ਸੁੱਟੇ ਕੂੜੇ ਨਾਲ ਭਰੇ ਗੁਬਾਰੇ

Thursday, Oct 24, 2024 - 12:29 PM (IST)

ਸਿਓਲ (ਏਜੰਸੀ): ਉੱਤਰੀ ਕੋਰੀਆ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਸਿਓਲ ‘ਚ ਰਾਸ਼ਟਰਪਤੀ ਮਹਿਲ ਕੰਪਲੈਕਸ ‘ਤੇ ਕੂੜੇ ਨਾਲ ਭਰੇ ਗੁਬਾਰੇ ਸੁੱਟੇ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਨੇ ਮਈ ਦੇ ਅਖੀਰ 'ਚ ਦੱਖਣੀ ਕੋਰੀਆ ਵੱਲ ਕੂੜੇ ਨਾਲ ਭਰੇ ਗੁਬਾਰੇ ਭੇਜਣੇ ਸ਼ੁਰੂ ਕਰ ਦਿੱਤੇ ਸਨ, ਜਿਸ ਤੋਂ ਬਾਅਦ ਹੁਣ ਉਸ ਨੇ ਦੂਜੀ ਵਾਰ ਅਜਿਹੇ ਗੁਬਾਰੇ ਭੇਜੇ ਹਨ। ਦੱਖਣੀ ਕੋਰੀਆ ਦੀ ਰਾਸ਼ਟਰਪਤੀ ਸੁਰੱਖਿਆ ਸੇਵਾ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਕੰਪਲੈਕਸ 'ਤੇ ਕੂੜੇ ਨਾਲ ਭਰੇ ਗੁਬਾਰੇ ਸੁੱਟੇ ਗਏ, ਹਾਲਾਂਕਿ ਉਨ੍ਹਾਂ 'ਚ ਕੋਈ ਖਤਰਨਾਕ ਵਸਤੂ ਨਹੀਂ ਸੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਜਦੋਂ ਗੁਬਾਰਾ ਡਿੱਗਿਆ ਤਾਂ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਕੰਪਲੈਕਸ ਵਿਚ ਮੌਜੂਦ ਸਨ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ MP ਚੰਦਰ ਆਰੀਆ ਨੇ ਕੱਟੜਪੰਥੀਆਂ 'ਤੇ ਮੁੜ ਵਿੰਨ੍ਹਿਆ ਨਿਸ਼ਾਨਾ 

ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ ਖਾਸ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਗੁਬਾਰੇ ਸੁੱਟਣ ਲਈ ਉੱਨਤ ਤਕਨੀਕ ਦੀ ਘਾਟ ਹੈ। ਦੱਖਣੀ ਕੋਰੀਆ ਦੇ 'ਡੋਂਗ-ਏ ਇਲਬੋ' ਅਖ਼ਬਾਰ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ 'ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਸਿਓਲ ਸਥਿਤ ਰਾਸ਼ਟਰਪਤੀ ਮਹਿਲ ਕੰਪਲੈਕਸ 'ਤੇ ਕੂੜੇ ਨਾਲ ਭਰੇ ਗੁਬਾਰੇ ਸੁੱਟੇ। ਗੁਬਾਰੇ ਤੋਂ ਸੁੱਟੇ ਗਏ ਰੱਦੀ ਦੇ ਨਾਲ ਰਾਸ਼ਟਰਪਤੀ ਯੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਕਿਓਨ ਹੀ ਦੀ ਆਲੋਚਨਾਤਮਕ ਪਰਚੇ ਵੀ ਸਨ। ਅਖ਼ਬਾਰ ਨੇ ਦੱਸਿਆ ਕਿ ਇਹ ਪਰਚੇ ਸਿਓਲ ਦੇ ਯੋਂਗਸਾਨ ਜ਼ਿਲ੍ਹੇ ਵਿੱਚ ਖਿੱਲਰੇ ਹੋਏ ਪਾਏ ਗਏ, ਜਿੱਥੇ ਯੂਨ ਦਾ ਰਾਸ਼ਟਰਪਤੀ ਦਫ਼ਤਰ ਸਥਿਤ ਹੈ। ਦੱਸਿਆ ਗਿਆ ਹੈ ਕਿ ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਕੂੜੇ ਨਾਲ ਭਰੇ ਗੁਬਾਰਿਆਂ ਨੂੰ ਨਿਰਧਾਰਤ ਸਥਾਨਾਂ 'ਤੇ ਸੁੱਟਣ ਲਈ GPS (ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਤਕਨੀਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News