ਉੱਤਰੀ ਕੋਰੀਆ ਨੇ ਇਕ ਹੋਰ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

05/29/2017 2:08:04 PM

ਸਿਓਲ— ਉੱਤਰੀ ਕੋਰੀਆ ਨੇ ਸੋਮਵਾਰ (29 ਮਈ) ਨੂੰ ਫਿਰ ਇਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਹਾਲ ਹੀ ਦੇ ਮਹੀਨਿਆਂ 'ਚ ਉਸ ਨੇ ਕਈ ਪ੍ਰੀਖਣ ਕੀਤੇ ਹਨ, ਜਿਸ ਕਾਰਨ ਕੋਰੀਆਈ ਪ੍ਰਾਇਦੀਪ 'ਚ ਤਣਾਅ ਕਾਫੀ ਵਧਿਆ ਹੋਇਆ ਹੈ। ਅਮਰੀਕੀ ਪ੍ਰਸ਼ਾਤ ਕਮਾਂਡ ਨੇ ਕਿਹਾ ਹੈ ਕਿ ਪਿਓਂਗਯਾਂਗ ਵੱਲੋਂ ਘੱਟ ਦੂਰੀ ਦੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ। ਇਹ ਮਿਜ਼ਾਈਲ 6 ਮਿੰਟ ਤੱਕ ਹਵਾ 'ਚ ਰਹਿਣ ਤੋਂ ਬਾਅਦ ਜਾਪਾਨ ਦੇ ਸਾਗਰ 'ਚ ਡਿੱਗੀ। ਉਸ ਨੇ ਕਿਹਾ ਕਿ ਇਸ ਪ੍ਰੀਖਣ ਨੂੰ ਲੈ ਕੇ ਵਿਸ਼ਥਾਰ ਪੂਰਵਕ ਮੁਲਾਕਣ ਕੀਤਾ ਜਾ ਰਿਹਾ ਹੈ। ਇਹ ਤਾਜ਼ਾ ਪ੍ਰੀਖਣ ਉਸ ਸਮੇਂ ਕੀਤਾ ਗਿਆ ਜਦੋਂ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਸੀ ਕਿ ਉੱਤਰੀ ਕੋਰੀਆ ਦੀ ਵੱਡੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ। ਟਰੰਪ ਨੇ ਜੀ-7 ਸ਼ਿਖਰ ਬੈਠਕ 'ਚ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਦੌਰਾਨ ਇਹ ਟਿੱਪਣੀ ਕੀਤੀ। ਆਬੇ ਨੇ ਇਸ ਪੀ੍ਰਖਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ ਨਾਲ ਮਿਲ ਕੇ ਉੱਤਰੀ ਕੋਰੀਆ ਵਿਰੁੱਧ 'ਠੋਸ ਕਾਰਵਾਈ' ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, ''ਅਸੀਂ ਉੱਤਰ ਕੋਰੀਆ ਵੱਲੋਂ ਲਗਾਤਾਰ ਕੀਤੀ ਜਾ ਰਹੀ ਉਕਸਾਵੇ ਵਾਲੀ ਕਾਰਵਾਈ ਨੂੰ ਹੋਰ ਨਹੀਂ ਸਹਿ ਸਕਦੇ।'' ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਲਗਭਗ 450 ਕਿਲੋਮੀਟਰ ਹੈ।


Related News