ਉੱਤਰੀ ਕੋਰੀਆ ਨੇ ਰੂਸ ਦੀ ਯੂਕ੍ਰੇਨ ਖ਼ਿਲਾਫ਼ ''ਜੰਗ'' ਪ੍ਰਤੀ ਜਤਾਇਆ ਪੂਰਾ ਸਮਰਥਨ

Wednesday, Sep 13, 2023 - 06:33 PM (IST)

ਉੱਤਰੀ ਕੋਰੀਆ ਨੇ ਰੂਸ ਦੀ ਯੂਕ੍ਰੇਨ ਖ਼ਿਲਾਫ਼ ''ਜੰਗ'' ਪ੍ਰਤੀ ਜਤਾਇਆ ਪੂਰਾ ਸਮਰਥਨ

ਸਿਓਲ (ਏਜੰਸੀ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬੁੱਧਵਾਰ ਨੂੰ ਆਪਣੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣੇ ਉਸ ਦੇ ‘ਯੁੱਧ’ (ਯੂਕ੍ਰੇਨ ਯੁੱਧ ਦੇ ਹਵਾਲੇ) ‘ਚ ਆਪਣੇ ਦੇਸ਼ ਦਾ ਪੂਰਾ ਸਮਰਥਨ ਦੇਣ ਦਾ ਸੰਕਲਪ ਪ੍ਰਗਟਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ "ਸਾਮਰਾਜਵਾਦ ਵਿਰੋਧੀ" ਮੋਰਚੇ 'ਤੇ ਮਾਸਕੋ ਦੇ ਨਾਲ ਹਮੇਸ਼ਾ ਖੜ੍ਹਾ ਰਹੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਨੇ ਕਿਮ ਦਾ ਕੀਤਾ ਨਿੱਘਾ ਸਵਾਗਤ, ਰਾਕੇਟ ਲਾਂਚ ਸੈਂਟਰ ਦਾ ਕੀਤਾ ਦੌਰਾ (ਤਸਵੀਰਾਂ)

ਕਿਮ ਨੇ ਰੂਸ ਨਾਲ ਉੱਤਰੀ ਕੋਰੀਆ ਦੇ ਸਬੰਧਾਂ ਨੂੰ "ਪਹਿਲੀ ਤਰਜੀਹ" ਦੱਸਿਆ। ਰੂਸ ਅਤੇ ਉੱਤਰੀ ਕੋਰੀਆ ਦੇ ਨੇਤਾਵਾਂ ਨੇ ਰਿਮੋਟ ਸਾਇਬੇਰੀਅਨ ਰਾਕੇਟ ਲਾਂਚ ਸਾਈਟ 'ਤੇ ਮੁਲਾਕਾਤ ਕੀਤੀ। ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਪੁਤਿਨ ਨੇ ਕਿਮ ਦਾ ਰੂਸ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਕਿਮ ਨੂੰ ਆਪਣੇ ਦੇਸ਼ ਵਿੱਚ ਦੇਖ ਕੇ ਖੁਸ਼ ਹਨ। ਪੁਤਿਨ ਨੇ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੇ ਏਜੰਡੇ 'ਤੇ ਆਰਥਿਕ ਸਹਿਯੋਗ, ਮਾਨਵਤਾਵਾਦੀ ਮੁੱਦਿਆਂ ਅਤੇ ''ਖੇਤਰ ਦੀ ਸਥਿਤੀ'' ਨੂੰ ਸ਼ਾਮਲ ਕੀਤਾ ਹੈ। ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫਤਰ) ਦੇ ਪ੍ਰੈਸ ਸਕੱਤਰ ਦਮਿਤਰੀ ਪੇਸਕੋਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਵੋਸਟੋਚਨੀ ਕੋਸਮੋਡਰੋਮ (ਇੱਕ ਪ੍ਰਮੁੱਖ ਰੂਸੀ ਪੁਲਾੜ ਯਾਨ ਲਾਂਚ ਕੇਂਦਰ) ਵਿਖੇ ਸੋਯੂਜ਼-2 ਸਪੇਸ ਰਾਕੇਟ ਲਾਂਚ ਸੈਂਟਰ ਦਾ ਦੌਰਾ ਕਰਕੇ ਮੀਟਿੰਗ ਦੀ ਸ਼ੁਰੂਆਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News