ਉੱਤਰੀ ਕੋਰੀਆ ਪਹਿਲਾਂ ਖਤਮ ਕਰੇ ਪ੍ਰਮਾਣੂ ਪ੍ਰੋਗਰਾਮ, ਫਿਰ ਹਟਾਵਾਂਗੇ ਪਾਬੰਦੀ: ਯੂ.ਐੱਸ

04/24/2018 2:04:02 PM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਉੱਤਰੀ ਕੋਰੀਆ 'ਤੇ ਲਗਾਈ ਗਈ ਪਾਬੰਦੀ ਉਦੋਂ ਤੱਕ ਨਹੀਂ ਹਟਾਏਗਾ ਜਦੋਂ ਤੱਕ ਉਹ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਕਾਫੀ ਹੱਦ ਤੱਕ ਖਤਮ ਨਹੀਂ ਕਰ ਦਿੰਦਾ। ਇਕ ਅਮਰੀਕੀ ਅਖਬਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਤੋਂ ਕੱਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਜਦੋਂ ਰਾਸ਼ਟਰਪਤੀ ਕਹਿੰਦੇ ਹਨ ਕਿ ਉਹ ਅਤੀਤ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਉਣਗੇ ਤਾਂ ਇਸ ਦਾ ਮਤਲਬ ਹੈ ਕਿ ਅਮਰੀਕਾ ਉੱਤਰੀ ਕੋਰੀਆ ਨੂੰ ਉਦੋਂ ਤੱਕ ਰਾਹਤ ਨਹੀਂ ਦੇਵੇਗਾ (ਜਿਵੇਂ ਪਾਬੰਦੀਆਂ ਨੂੰ ਹਟਾਉਣਾ) ਜਦੋਂ ਤੱਕ ਉਹ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਕਾਫੀ ਹੱਦ ਤੱਕ ਖਤਮ ਨਹੀਂ ਕਰ ਦਿੰਦਾ।'


Related News