ਉੱ. ਕੋਰੀਆ 'ਚ 'ਬੁਖ਼ਾਰ' ਨਾਲ 21 ਹੋਰ ਲੋਕਾਂ ਦੀ ਮੌਤ, ਕਿਮ ਜੋਂਗ ਨੇ ਦੱਸਿਆ ਇਤਿਹਾਸ ਦੀ ਸਭ ਤੋਂ ਵੱਡੀ ਉਥਲ-ਪੁਥਲ

Saturday, May 14, 2022 - 05:24 PM (IST)

ਸਿਓਲ (ਏਜੰਸੀ) : ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਦੇਸ਼ ਵਿਚ ਬੁਖ਼ਾਰ ਨਾਲ ਜੂਝ ਰਹੇ 21 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੇ 174,440 ਨਵੇਂ ਮਰੀਜ਼ਾਂ ਵਿੱਚ ਬੁਖ਼ਾਰ ਦੇ ਲੱਛਣਾਂ ਦੇ ਸਾਹਮਣੇ ਆਉਣ ਬਾਰੇ ਵੀ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਆਪਣੀ ਗੈਰ-ਟੀਕਾਕਰਣ ਵਾਲੀ ਆਬਾਦੀ ਵਿੱਚ COVID-19 ਦੇ ਫੈਲਣ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਵੈਕਸੀਨ ਤੋਂ ਇਨਕਾਰ ਕਰਨ 'ਤੇ ਅਮਰੀਕਾ ਦੀ ਹਵਾਈ ਫ਼ੌਜ ਦੇ 4 ਕੈਡਿਟਾਂ ਖ਼ਿਲਾਫ਼ ਵੱਡੀ ਕਾਰਵਾਈ

ਸ਼ੁੱਕਰਵਾਰ ਨੂੰ ਨਵੀਆਂ ਮੌਤਾਂ ਅਤੇ ਮਾਮਲੇ ਸਾਹਮਣੇ ਆਏ। ਇਸ ਕਾਰਨ ਦੇਸ਼ 'ਚ ਅਪ੍ਰੈਲ ਦੇ ਅੰਤ ਤੋਂ ਹੁਣ ਤੱਕ ਤੇਜ਼ੀ ਨਾਲ ਫੈਲ ਰਹੇ ਬੁਖ਼ਾਰ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 27 ਹੋ ਗਈ ਹੈ, ਜਦਕਿ ਮਰੀਜ਼ਾਂ ਦੀ ਕੁੱਲ ਗਿਣਤੀ 5,24,440 ਤੱਕ ਪਹੁੰਚ ਗਈ ਹੈ। ਉੱਤਰੀ ਕੋਰੀਆਈ ਪ੍ਰਸ਼ਾਸਨ ਨੇ ਕਿਹਾ ਕਿ ਲਗਭਗ 2,43,630 ਲੋਕ ਠੀਕ ਹੋ ਚੁੱਕੇ ਹਨ ਅਤੇ 2,80,810 ਸੰਕਰਮਿਤ ਆਈਸੋਲੇਸ਼ਨ ਵਿੱਚ ਹਨ।

ਇਹ ਵੀ ਪੜ੍ਹੋ: ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦੀ ਅਹਿਮ ਭੂਮਿਕਾ , ਚੋਣ ਮੈਦਾਨ 'ਚ ਉਤਰੇ 20 ਉਮੀਦਵਾਰ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੀ ਪੋਲਿਟ ਬਿਊਰੋ ਮੀਟਿੰਗ ਦੌਰਾਨ ਇਸ ਪ੍ਰਕੋਪ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਉਥਲ-ਪੁਥਲ ਦੱਸਿਆ। ਉਨ੍ਹਾਂ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਚੀਨ ਦੇ ਉਪਾਵਾਂ ਤੋਂ ਸਿੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਹਾਂਮਾਰੀ ਨਾਲ ਲੜਨ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ।

ਇਹ ਵੀ ਪੜ੍ਹੋ: ਹੈਰਾਨੀਜਨਕ: ਲਾੜਾ-ਲਾੜੀ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਵਿਆਹ ਵਿਚ ਐਂਟਰੀ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News