ਗੈਰ-ਗੋਰੇ MLS ਖਿਡਾਰੀਆਂ ਨੇ ਨਸਲਵਾਦ ਨਾਲ ਲੜਣ ਲਈ ਬਣਾਇਆ ਸੰਗਠਨ

06/20/2020 2:32:41 AM

ਵਾਸ਼ਿੰਗਟਨ - ਮੇਜਰ ਸਾਕਰ ਲੀਗ ਦੇ ਗੈਰ-ਗੋਰੇ ਖਿਡਾਰੀਆਂ ਦੇ ਇਕ ਸਮੂਹ ਨੇ ਆਪਣੇ ਭਾਈਚਾਰੇ ਵਿਚ ਯੋਜਨਾਬੱਧ ਨਸਲਵਾਦ ਨਾਲ ਨਜਿੱਠਣ ਅਤੇ ਲੀਗ ਦੇ ਅੰਦਰ ਬਦਲਾਅ ਲਿਆਉਣ ਲਈ ਗਠਜੋੜ ਬਣਾਇਆ ਹੈ। ਮਿਨੀਆਪੋਲਸ ਪੁਲਸ ਨੇ ਹੱਥੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਇੰਸਟਾਗ੍ਰਾਮ ਗਰੁੱਪ ਤੋਂ ਇਹ ਗਠਜੋੜ ਬਣਿਆ। ਫਲਾਇਡ ਦੀ ਮੌਤ ਤੋਂ ਬਾਅਦ ਨਸਲਵਾਦ ਅਤੇ ਪੁਲਸ ਦੀ ਬੇਰਹਿਮੀ ਖਿਲਾਫ ਦੁਨੀਆ ਭਰ ਵਿਚ ਪ੍ਰਦਰਸ਼ਨ ਹੋਏ। ਟੋਰਾਂਟੋ ਐਫ. ਸੀ. ਦੇ ਡਿਫੈਂਡਰ ਜਸਟਿਨ ਮੋਰੋ ਨੇ ਇਹ ਗਰੁੱਪ ਸ਼ੁਰੂ ਕੀਤਾ ਹੈ ਜਿਸ ਵਿਚ ਕਰੀਬ 70 ਐਮ. ਐਲ. ਐਸ. ਖਿਡਾਰੀ ਹਨ।

ਦੱਸ ਦਈਏ ਕਿ ਪਿਛਲੇ ਮਹੀਨੇ ਗੋਰੇ ਪੁਲਸ ਅਧਿਕਾਰੀ ਨੇ ਗੈਰ-ਗੋਰੇ ਜਾਰਜ ਫਲਾਇਡ ਦੀ ਧੌਂਣ 'ਤੇ ਆਪਣਾ ਗੋਢਾ ਰੱਖਿਆ ਹੋਇਆ ਸੀ, ਉਸ ਨੇ ਕਈ ਵਾਰ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਅਧਿਕਾਰੀ ਨੇ ਉਸ ਦੀ ਇਕ ਨਾ ਸੁਣੀ ਅਤੇ ਇਸ ਤੋਂ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਜਿਸ ਦੀ ਵੀਡੀਓ ਇਕ ਰਾਹਗੀਰ ਨੇ ਬਣਾਈ ਅਤੇ ਖੂਬ ਵਾਇਰਸ ਹੋਈ। ਵੀਡੀਓ ਕਾਰਨ ਲੋਕਾਂ ਨੇ ਗੈਰ-ਗੋਰੇ ਲੋਕਾਂ 'ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਵਿਰੋਧ-ਪ੍ਰਦਰਸ਼ਨ ਕੀਤੇ।


Khushdeep Jassi

Content Editor

Related News