ਪ੍ਰਮਾਣੂ ਹਥਿਆਰ ਰੋਕੂ ਮੁਹਿੰਮ ਆਈਕੈਨ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

10/06/2017 3:32:39 PM

ਓਸਲੋ— ਦੁਨੀਆ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਬਣਾਉਣ ਲਈ ਮੁਹਿੰਮ ਚਲਾਉਣ ਵਾਲੀ ਸੰਸਥਾ ਆਈਕੈਨ ਨੂੰ ਆਪਣੇ ਦਹਾਕੇ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਸਮੇਂ 'ਚ ਜਦੋਂ ਉੱਤਰ ਕੋਰੀਆ ਅਤੇ ਈਰਾਨ ਨਾਲ ਜੁੜਿਆ ਪ੍ਰਮਾਣੂ ਹਥਿਆਰ ਸੰਕਟ ਮੰਡਰਾ ਰਿਹਾ ਹੈ, ਇਹ ਬੇਹੱਦ ਸਮੀਚੀਨ ਹੈ। ਨੋਰਵੇ ਦੀ ਨੋਬਲ ਕਮੇਟੀ ਦੇ ਪ੍ਰਧਾਨ ਬ੍ਰਿਟਨ ਰੇਈਸ-ਐਂਡਰਸਨ ਨੇ ਕਿਹਾ ਕਿ ਸੰਸਥਾਨ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਹੋਣ ਵਾਲੇ ਭਿਆਨਕ ਮਨੁੱਖੀ ਨੁਕਸਾਨ ਵੱਲ ਧਿਆਨ ਖਿੱਚਣ ਸਬੰਧੀ ਉਸ ਦੇ ਕਾਰਜ ਅਤੇ ਸੰਧੀ ਦੇ ਆਧਾਰ 'ਤੇ ਅਜਿਹੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀਆਂ ਅਥੱਕ ਕੋਸ਼ਿਸ਼ਾਂ ਲਈ ਪੁਰਸਕਾਰ ਦਿੱਤਾ ਜਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਆਈਕੈਨ ਸੰਸਥਾ ਦੁਨੀਆ ਨੂੰ ਨਿਊਕਲੀਅਰ ਮੁਕਤ ਬਣਾਉਣ ਲਈ ਜੀ-ਤੋੜ ਮਿਹਨਤ ਕਰ ਰਹੀ ਹੈ।


Related News