ਅਣੂਆਂ ਦੇ ਨਿਰਮਾਣ ਲਈ 2 ਵਿਗਿਆਨੀਆਂ ਨੂੰ ਮਿਲਿਆ 'ਰਸਾਇਣ ਵਿਗਿਆਨ' ਦਾ ਨੋਬਲ ਪੁਰਸਕਾਰ

Wednesday, Oct 06, 2021 - 06:27 PM (IST)

ਅਣੂਆਂ ਦੇ ਨਿਰਮਾਣ ਲਈ 2 ਵਿਗਿਆਨੀਆਂ ਨੂੰ ਮਿਲਿਆ 'ਰਸਾਇਣ ਵਿਗਿਆਨ' ਦਾ ਨੋਬਲ ਪੁਰਸਕਾਰ

ਸਟਾਕਹੋਲਮ (ਭਾਸ਼ਾ): 2021 ਦੇ ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਇਹ ਸਨਮਾਨ ਜਰਮਨੀ ਦੇ ਬੇਂਜਾਮਿਨ ਲਿਸਟ ਅਤੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਡੇਵਿਡ ਡਬਲਊ ਸੀ ਮੈਕਮਿਲਨ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਦੋਹਾਂ ਨੂੰ ਇਹ ਪੁਰਸਕਾਰ ਏਸਿਮੇਟ੍ਰਿਕ ਓਰਗੇਨਕੈਟਾਲਿਸਿਸ ਦੇ ਖੇਤਰ ਵਿਚ ਅਣੂਆਂ ਦੇ ਨਿਰਮਾਣ ਲਈ ਇਕ ਨਵਾਂ ਢੰਗ ਵਿਕਸਿਤ ਕਰਨ ਲਈ ਦਿੱਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਦੀ ਜਵਾਬਦੇਹੀ ਦੀ ਜਾਂਚ ਲਈ ਆਸਟ੍ਰੇਲੀਆ ਕਰੇਗਾ ਮਾਣਹਾਨੀ ਕਾਨੂੰਨਾਂ ਦੀ ਸਮੀਖਿਆ

ਰੋਇਲ ਸਵੀਡਿਸ਼ ਅਕੈਡਮੀ ਆਫ ਸਾਇਂਸੇਜ ਦੇ ਜਨਰਲ ਸਕੱਤਰ ਗੋਰਾਨ ਹੈਨਸਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।ਨੋਬਲ ਪੁਰਸਕਾਰ ਦੇ ਤਹਿਤ ਸੋਨ ਤਮਗਾ, ਇਕ ਕਰੋੜ ਸਵੀਡਿਸ਼ ਕ੍ਰੋਨਾ (ਤਕਰੀਬਨ 8.20 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ। ਸਵੀਡਿਸ਼ ਕ੍ਰੋਨਾ ਸਵੀਡਨ ਦੀ ਮੁਦਰਾ ਹੈ।ਨੋਬਲ ਕਮੇਟੀ ਨੇ ਕਿਹਾ ਕਿ ਲਿਸਟ ਅਤੇ ਮੈਕਮਿਲਨ ਨੇ ਸੁਤੰਤਰ ਰੂਪ ਤੋਂ 2000 ਵਿੱਚ ਕੈਟਾਲਿਸਿਸ ਦੀ ਇੱਕ ਨਵੀਂ ਵਿਧੀ ਵਿਕਸਿਤ ਕੀਤੀ ਸੀ। ਨੋਬਲ ਕਮੇਟੀ ਦੇ ਇਕ ਮੈਂਬਰ ਪਰਨੀਲਾ ਵਿਟੁੰਗ-ਸਟਾਫਸ਼ੇਡ ਨੇ ਕਿਹਾ,“ਇਹ ਪਹਿਲਾਂ ਹੀ ਮਨੁੱਖਜਾਤੀ ਨੂੰ ਬਹੁਤ ਲਾਭ ਪਹੁੰਚਾ ਰਹੀ ਹੈ।”

PunjabKesari

ਇਨਾਮ ਦੀ ਘੋਸ਼ਣਾ ਤੋਂ ਬਾਅਦ, ਲਿਸਟ ਨੇ ਕਿਹਾ ਕਿ ਉਹਨਾਂ ਲਈ ਇਨਾਮ ਮਿਲਣਾ ਇੱਕ “ਵੱਡੀ ਹੈਰਾਨੀ” ਹੈ। ਉਹਨਾਂ ਨੇ ਕਿਹਾ,“ਮੈਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ।” ਲਿਸਟ ਨੇ ਦੱਸਿਆ ਕਿ ਜਦੋਂ ਸਵੀਡਨ ਤੋਂ ਫੋਨ ਆਇਆ ਤਾਂ ਉਹ ਆਪਣੇ ਪਰਿਵਾਰ ਨਾਲ ਐਮਸਟਰਡਮ ਵਿੱਚ ਛੁੱਟੀਆਂ ਮਨਾ ਰਹੇ ਸਨ। ਲਿਸਟ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਵਿੱਚ ਪਤਾ ਨਹੀਂ ਸੀ ਕਿ ਮੈਕਮਿਲਨ ਉਸੇ ਵਿਸ਼ੇ 'ਤੇ ਕੰਮ ਕਰ ਰਿਹਾ ਸੀ। ਲਿਸਟ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਕਿ ਉਹਨਾਂ ਦੀ ਕੋਸ਼ਿਸ਼ ਇੱਕ ਬੁਰਾ ਵਿਚਾਰ ਹੋ ਸਕਦੀ ਹੈ ਜਦੋਂ ਤੱਕ ਇਹ ਕੰਮ ਨਹੀਂ ਕਰਦੀ। ਉਹਨਾਂ ਨੇ ਕਿਹਾ,"ਮੈਂ ਸੋਚਿਆ ਕਿ ਇਹ ਕੁਝ ਵੱਡਾ ਹੋ ਸਕਦਾ ਹੈ।" ਸੰਬੰਧਤ ਖੇਤਰਾਂ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਵਿਗਿਆਨੀਆਂ ਲਈ ਪੁਰਸਕਾਰ ਸਾਂਝੇ ਕਰਨਾ ਆਮ ਗੱਲ ਹੈ।

ਪੜ੍ਹੋ ਇਹ ਅਹਿਮ ਖਬਰ- ਪੈਂਡੋਰਾ ਪੇਪਰਜ਼ : ਪਾਕਿ ਦੇ ਸੂਚਨਾ ਮੰਤਰੀ ਬੋਲੇ- ਦੋਸ਼ੀ ਪਾਏ ਜਾਣ ਤੱਕ ਮੰਤਰੀਆਂ ਖ਼ਿਲਾਫ਼ ਨਹੀਂ ਹੋਵੇਗੀ ਕਾਰਵਾਈ

ਪਿਛਲੇ ਸਾਲ, ਫਰਾਂਸ ਦੇ ਇਮੈਨੁਅਲ ਚਾਰਪੈਂਟੀਅਰ ਅਤੇ ਅਮਰੀਕਾ ਦੀ ਜੈਨੀਫਰ ਏ ਡੌਡਨਾ ਨੂੰ ਇੱਕ ਜੀਨ ਉਪਕਰਨ ਵਿਕਸਿਤ ਕਰਨ ਲਈ ਰਸਾਇਣ ਵਿਗਿਆਨ ਪੁਰਸਕਾਰ ਦਿੱਤਾ ਗਿਆ ਸੀ ਜਿਸ ਨੇ ਡੀ.ਐਨ.ਏ. ਨੂੰ ਬਦਲਣ ਦਾ ਤਰੀਕਾ ਪ੍ਰਦਾਨ ਕਰਕੇ ਵਿਗਿਆਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।ਇੱਥੇ ਦੱਸ ਦਈਏ ਕਿ ਇਨਾਮਾਂ ਦੀ ਸਥਾਪਨਾ 1895 ਵਿੱਚ ਸਵੀਡਿਸ਼ ਨਾਗਰਿਕ ਅਲਫ੍ਰੇਡ ਨੋਬਲ ਦੁਆਰਾ ਕੀਤੀ ਗਈ ਸੀ। ਨੋਬਲ ਪੁਰਸਕਾਰ ਕਮੇਟੀ ਨੇ ਸੋਮਵਾਰ ਨੂੰ ਅਮਰੀਕੀ ਨਾਗਰਿਕ ਡੇਵਿਡ ਜੂਲੀਅਸ ਅਤੇ ਅਰਡਮ ਪਟਾਪੁਸੀਅਨ ਨੂੰ ਮੈਡੀਕਲ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ। ਜਲਵਾਯੂ ਪਰਿਵਰਤਨ ਦੀ ਸਮਝ ਨੂੰ ਵਧਾਉਣ ਸਮੇਤ ਗੁੰਝਲਦਾਰ ਪ੍ਰਣਾਲੀਆਂ 'ਤੇ ਕੰਮ ਕਰਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਮੰਗਲਵਾਰ ਨੂੰ ਚੁਣਿਆ ਗਿਆ। ਆਉਣ ਵਾਲੇ ਦਿਨਾਂ ਵਿਚ ਸਾਹਿਤ, ਸ਼ਾਂਤੀ ਅਤੇ ਅਰਥ ਸ਼ਾਸਤਰ ਦੇ ਖੇਤਰਾਂ ਵਿੱਚ ਨੋਬਲ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।


author

Vandana

Content Editor

Related News