ਭਾਰਤੀ ਮੂਲ ਦੇ ਲਾਪਤਾ ਪਰਬਤਾਰੋਹੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ, ਪਤਨੀ ਦੀ ਵਧੀ ਚਿੰਤਾ
Sunday, May 28, 2023 - 10:43 AM (IST)
ਸਿੰਗਾਪੁਰ (ਭਾਸ਼ਾ)- ਸਰਚ ਅਤੇ ਬਚਾਅ ਟੀਮਾਂ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ 19 ਮਈ ਨੂੰ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚ ਕੇ ਲਾਪਤਾ ਹੋਏ ਭਾਰਤੀ ਮੂਲ ਦੇ ਪਰਬਤਾਰੋਹੀ ਦਾ ਪਤਾ ਨਹੀਂ ਲਗਾ ਸਕੀਆਂ ਹਨ। ਪਰਬਤਾਰੋਹੀ ਦੀ ਪਤਨੀ ਨੇ ਸ਼ਨੀਵਾਰ ਨੂੰ ਇਕ ਇੰਸਟਾਗ੍ਰਾਮ ਪੋਸਟ 'ਚ ਇਹ ਜਾਣਕਾਰੀ ਦਿੱਤੀ। ਪਰਬਤਾਰੋਹੀ ਦੀ ਪਤਨੀ ਦੀ ਚਿੰਤਾ ਵੱਧ ਗਈ ਹੈ। 36 ਸਾਲਾ ਸੰਗੀਤਕਾਰ ਸੁਸ਼ਮਾ ਸੋਮਾ ਨੇ ਵੱਖ-ਵੱਖ ਪਹਾੜੀ ਚੋਟੀਆਂ 'ਤੇ ਲਈਆਂ ਗਈਆਂ ਆਪਣੇ ਪਤੀ ਸ਼੍ਰੀਨਿਵਾਸ ਸੈਣੀ ਦੱਤਾਤ੍ਰੇਅ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ''ਉਹ 39 ਸਾਲ ਦੇ ਹਨ ਅਤੇ ਉਸ ਨੇ ਆਪਣਾ ਸ਼ਾਨਦਾਰ ਅਤੇ ਖੁਸ਼ਹਾਲ ਜ਼ਿੰਦਗੀ ਨਿਡਰਤਾ ਅਤੇ ਸਕਾਰਾਤਮਕ ਢੰਗ ਨਾਲ ਬਤੀਤ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਸਿੱਖ ਵਿਅਕਤੀ ਨੂੰ ਲੱਗਾ ਕਰੀਬ 47 ਲੱਖ ਰੁਪਏ ਜੁਰਮਾਨਾ, ਜਾਣੋ ਕਿਉਂ
ਸ਼੍ਰੀਨਿਵਾਸ 19 ਮਈ ਨੂੰ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚੇ ਸਨ। ਫਿਰ ਉਸਨੇ ਆਪਣੀ ਪਤਨੀ ਨੂੰ ਇੱਕ ਸੁਨੇਹਾ ਭੇਜਿਆ, ਉਸਨੂੰ ਦੱਸਿਆ ਕਿ ਉਹ ਐਵਰੈਸਟ ਦੀ ਚੋਟੀ 'ਤੇ ਪਹੁੰਚ ਗਿਆ ਹੈ। ਉਸ ਨੂੰ ਦੱਸਿਆ ਗਿਆ ਸੀ ਕਿ ਉਹ 'ਸੇਰੇਬ੍ਰਲ ਐਡੀਮਾ' ਤੋਂ ਪੀੜਤ ਸੀ ਅਤੇ ਉਸ ਦੇ ਵਾਪਸ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ। ਇੱਥੇ ਦੱਸ ਦਈਏ ਕਿ 'ਸੇਰੇਬ੍ਰਲ ਐਡੀਮਾ' ਉੱਚਾਈ 'ਤੇ ਹੋਣ ਵਾਲੀ ਬਿਮਾਰੀ ਹੈ, ਜੋ ਘਾਤਕ ਵੀ ਸਾਬਤ ਹੋ ਸਕਦੀ ਹੈ। ਸ਼੍ਰੀਨਿਵਾਸ ਦੀ ਮੁਹਿੰਮ ਨੂੰ ਸਹਿ-ਸੰਗਠਿਤ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਨੇਪਾਲ ਗਾਈਡ ਟ੍ਰੇਕਸ ਐਂਡ ਐਕਸਪੀਡੀਸ਼ਨਜ਼ ਨੇ ਦਿ ਸਟਰੇਟ ਟਾਈਮਜ਼ ਨੂੰ ਦੱਸਿਆ ਕਿ ਤਿੰਨ ਸ਼ੇਰਪਾਆਂ ਦਾ ਇੱਕ ਸਮੂਹ ਸਿੰਗਾਪੁਰੀ ਵਿਅਕਤੀ ਦੀ ਖੋਜ ਕਰ ਰਿਹਾ ਸੀ। ਸ਼੍ਰੀਨਿਵਾਸ ਦੀ ਪਤਨੀ ਨੇ ਲਿਖਿਆ ਕਿ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖੋਜ ਅਤੇ ਬਚਾਅ ਟੀਮ ਸ਼੍ਰੀਨਿਵਾਸ ਦਾ ਅਜੇ ਤੱਕ ਪਤਾ ਨਹੀਂ ਲਗਾ ਸਕੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।