ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ
Thursday, Aug 10, 2023 - 02:26 PM (IST)
ਲੰਡਨ (ਭਾਸ਼ਾ)– ਆਕਸਫੋਰਡ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਬੁੱਧਵਾਰ ਨੂੰ ਦਾਅਵਾ ਕੀਤਾ ਗਿਆ ਕਿ ਉਸ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਸੋਸ਼ਲ ਮੀਡੀਆ ਮੰਚ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ‘ਆਕਸਫੋਰਡ ਇੰਟਰਨੈੱਟ ਇੰਸਟੀਚਿਊਟ’ (ਓ. ਆਈ. ਆਈ.) ਵਲੋਂ ਕੀਤੇ ਗਏ ਅਧਿਐਨ ਵਿਚ 12 ਸਾਲਾਂ ਵਿਚ 72 ਦੇਸ਼ਾਂ ਦੇ ਲਗਭਗ 10 ਲੱਖ ਲੋਕਾਂ ਦੀ ਸਿਹਤ ਸੰਬੰਧੀ ਅੰਕੜਿਆਂ ਦੀ ਵਰਤੋਂ ਕੀਤੀ ਗਈ ਅਤੇ ਇਨ੍ਹਾਂ ਦਾ ਮਿਲਾਨ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਪੂਰੀ ਦੁਨੀਆ ਦੇ ਲੱਖਾਂ ਉਪਯੋਗਕਰਤਾਵਾਂ ਦੇ ‘ਅਸਲੀ ਨਿੱਜੀ ਉਪਯੋਗ ਡਾਟਾ’ ਨਾਲ ਕੀਤਾ ਗਿਆ।
ਸਿਹਤ ’ਤੇ ਸੋਸ਼ਲ ਮੀਡੀਆ ਦੇ ਨਕਾਰਾਤਮਕ ਮਨੋਵਿਗਿਆਨਕ ਪ੍ਰਭਾਵ ਬਾਰੇ ਕਈ ਦਾਅਵਿਆਂ ਦੇ ਬਾਵਜੂਦ ਅਧਿਐਨ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਫੇਸਬੁੱਕ ਦੇ ਲਗਾਤਾਰ ਪ੍ਰਸਾਰ ਦਾ ਮਾਨਸਿਕ ਸਿਹਤ ’ਤੇ ਨਕਾਰਾਤਮਕ ਰੂਪ ਨਾਲ ਪ੍ਰਭਾਵ ਪਿਆ ਸੀ। ਖੋਜ ਪੱਤਰ ਵਿਚ ਕਿਹਾ ਗਿਆ ਹੈ, ਸੋਸ਼ਲ ਮੀਡੀਆ ਨਾਲ ਜੁੜੇ ਨਕਾਰਾਤਮਕ ਮਨੋਵਿਗਿਆਨਕ ਨਤੀਜਿਆਂ ਦੀ ਰਿਪੋਰਟ ਅਕਾਦਮਿਕ ਅਤੇ ਲੋਕਪ੍ਰਿਯ ਲੇਖਨ ਵਿਚ ਆਮ ਗੱਲ ਹੈ ਪਰ ਨੁਕਸਾਨ ਦੇ ਸਬੂਤ ਕਾਲਪਨਿਕ ਹਨ। ਪ੍ਰੋਫੈਸਰ ਐਂਡ੍ਰਿਊ ਪੀ. ਅਤੇ ਮੈਟੀ ਵੁਓਰੇ ਦੀ ਅਗਵਾਈ ਵਾਲੀ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਨੂੰ ਫੇਸਬੁੱਕ ਦੀ ਵਰਤੋਂ ਨਾਲ ਜੁੜੀਆਂ ਉਕਤ ਧਾਰਨਾਵਾਂ ਦੀ ਹਮਾਇਤ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ। ਓ. ਆਈ. ਆਈ. ਨੇ ਕਿਹਾ ਕਿ ਫੇਸਬੁੱਕ ਇਸ ਅਧਿਐਨ ਵਿਚ ਸ਼ਾਮਲ ਸੀ ਪਰ ਉਸ ਦੀ ਭੂਮਿਕਾ ਸਿਰਫ ਅੰਕੜੇ ਪ੍ਰਦਾਨ ਕਰਨ ਤੱਕ ਸੀਮਤ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।