‘ਭਾਰਤ ’ਚ ਕਿਸੇ ਵੀ ਆਧਾਰ ’ਤੇ ਭੇਦਭਾਵ ਨਹੀਂ’, ਪ੍ਰੈੱਸ ਕਾਨਫਰੰਸ ’ਚ ਘੱਟਗਿਣਤੀਆਂ ਦੇ ਸਵਾਲ ’ਤੇ ਬੋਲੇ PM ਮੋਦੀ
Friday, Jun 23, 2023 - 01:13 AM (IST)

ਇੰਟਰਨੈਸ਼ਨਲ ਡੈਸਕ : ਪੀ.ਐੱਮ. ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਂਝਾ ਬਿਆਨ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਇਕ ਵਿਦੇਸ਼ੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਮੋਦੀ ਨੇ ਕਿਹਾ ਕਿ ਲੋਕ ਨਹੀਂ ਕਹਿੰਦੇ ਹਨ, ਬਲਕਿ ਭਾਰਤ ਇਕ ਲੋਕਤੰਤਰ ਹੈ ਅਤੇ ਜਿਵੇਂ ਕਿ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਹੈ, ਭਾਰਤ ਅਤੇ ਅਮਰੀਕਾ ਦੋਵਾਂ ਦੇ ਡੀ. ਐੱਨ. ਏ. ਵਿਚ ਲੋਕਤੰਤਰ ਹੈ।
ਇਹ ਖ਼ਬਰ ਵੀ ਪੜ੍ਹੋ : Big Breaking: ਜਲੰਧਰ ’ਚ ਵੱਡੀ ਕੰਪਨੀ ਦੇ ਦਫ਼ਤਰ ’ਚ ਗੰਨ ਪੁਆਇੰਟ ’ਤੇ ਲੁੱਟ
ਮੋਦੀ ਨੇ ਕਿਹਾ, ‘‘ਲੋਕਤੰਤਰ ਸਾਡੀਆਂ ਰਗਾਂ ’ਚ ਹੈ। ਅਸੀਂ ਲੋਕਤੰਤਰ ਨੂੰ ਅਸੀਂ ਜਿਊਂਦੇ ਹਾਂ। ਸਾਡੇ ਪੂਰਵਜਾਂ ਨੇ ਸੰਵਿਧਾਨ ਨੂੰ ਸ਼ਬਦਾਂ ਵਿਚ ਢਾਲਿਆ ਹੈ। ਜਦੋਂ ਅਸੀਂ ਲੋਕਤੰਤਰ ਨੂੰ ਜਿਊਂਦੇ ਹਾਂ ਤਾਂ ਦੀ ਗੱਲ ਹੀ ਨਹੀਂ ਆਉਂਦੀ। ਸਾਡੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਸਿਧਾਂਤ ਉੱਤੇ ਚੱਲਦੀ ਹੈ। ਭਾਰਤ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਵਿਚ ਕੋਈ ਭੇਦਭਾਵ ਨਹੀਂ ਹੈ।’’ ਉਥੇ ਹੀ, ਜਲਵਾਯੂ ਪਰਿਵਰਤਨ ਨਾਲ ਸਬੰਧਿਤ ਜਵਾਬ ਦਿੰਦੇ ਹੋਏ ਬਾਈਡੇਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਨੁੱਖਤਾ ਲਈ ਹੋਂਦ ਦਾ ਖਤਰਾ ਹੈ, ਜਦਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਹਰਿਤ ਊਰਜਾ ਕੇਂਦਰ ਬਣਾਉਣ ਲਈ ਕੰਮ ਕਰ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ : ਪੁਰਾਣੇ ਦਿਨ ਯਾਦ ਕਰਦਿਆਂ ਬੋਲੇ PM ਮੋਦੀ, ‘30 ਸਾਲ ਪਹਿਲਾਂ ਆਇਆ ਸੀ ਅਮਰੀਕਾ, ਬਾਹਰੋਂ ਦੇਖਿਆ ਵ੍ਹਾਈਟ ਹਾਊਸ’
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਬੰਧਾਂ ਅਤੇ ਸਮੁੱਚੀ ਗਲੋਬਲ ਰਣਨੀਤਕ ਸਾਂਝੇਦਾਰੀ ਵਿਚ ਇਕ ਨਵਾਂ ਅਧਿਆਏ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਭਾਰਤ ਦੇ ਨਾਲ ਇਹ ਸਾਂਝੇਦਾਰੀ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਹੈ, ਜੋ ਇਤਿਹਾਸ ’ਚ ਕਿਸੇ ਵੀ ਸਮੇਂ ਜ਼ਿਆਦਾ ਮਜ਼ਬੂਤ, ਨਜ਼ਦੀਕੀ ਅਤੇ ਗਤੀਸ਼ੀਲ ਹੈ।
ਬਾਈਡੇਨ ਨਾਲ ਸਾਂਝੇ ਪ੍ਰੈੱਸ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਦਿਨ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ਵਿਚ ਇਕ ਖ਼ਾਸ ਦਿਨ ਹੈ। ਅੱਜ ਦੀ ਸਾਡੀ ਚਰਚਾ ਅਤੇ ਮਹੱਤਵਪੂਰਨ ਫੈਸਲਿਆਂ ਨਾਲ ਸਾਡੀ ਸਮੁੱਚੀ ਗਲੋਬਲ ਰਣਨੀਤਕ ਭਾਈਵਾਲੀ ਵਿਚ ਇੱਕ ਨਵਾਂ ਅਧਿਆਏ ਜੋੜਿਆ ਗਿਆ ਹੈ।” ਭਾਰਤ ਦੇ ਅਰਟੇਮਿਸ ਸੰਧੀ ਵਿਚ ਸ਼ਾਮਲ ਹੋਣ ਦੇ ਫੈਸਲੇ ਦੇ ਐਲਾਨ ਬਾਰੇ ਮੋਦੀ ਨੇ ਕਿਹਾ ਕਿ ਅਸੀਂ ਪੁਲਾੜ ਸਹਿਯੋਗ ਵਿਚ ਇਕ ਨਵਾਂ ਕਦਮ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਬਾਈਡੇਨ ਨਾਲ ਕਈ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਅਤੇ ਨਿਵੇਸ਼ ਭਾਈਵਾਲੀ ਦੋਵਾਂ ਦੇਸ਼ਾਂ ਲਈ ਹੀ ਨਹੀਂ ਸਗੋਂ ਵਿਸ਼ਵ ਅਰਥਵਿਵਸਥਾ ਲਈ ਵੀ ਮਹੱਤਵਪੂਰਨ ਹੈ ਅਤੇ ਅੱਜ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਦੋਵੇਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਰਣਨੀਤਕ ਤਕਨਾਲੋਜੀ ਗੱਠਜੋੜ ਨੂੰ ਸਾਰਥਕ ਬਣਾਉਣ ਲਈ ਸ਼ਾਸਨ, ਕਾਰੋਬਾਰ ਅਤੇ ਅਕਾਦਮਿਕ ਸੰਸਥਾਵਾਂ ਦਾ ਇਕੱਠੇ ਹੋਣਾ ਬਹੁਤ ਅਹਿਮ ਹੈ।'' ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ 'ਚ ਇੰਨੀ ਵੱਡੀ ਗਿਣਤੀ 'ਚ ਭਾਰਤੀ ਲੋਕਾਂ ਦੀ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਅਮਰੀਕੀ ਸਾਡੇ ਰਿਸ਼ਤੇ ਦੀ ਅਸਲ ਤਾਕਤ ਹਨ।
ਮੋਦੀ ਨੇ ਕਿਹਾ ਕਿ ਇਨ੍ਹਾਂ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ ਅਸੀਂ ਅਮਰੀਕਾ ਵੱਲੋਂ ਬੈਂਗਲੁਰੂ ਅਤੇ ਅਹਿਮਦਾਬਾਦ ’ਚ ਵਣਜ ਦੂਤਘਰ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਤਵਾਦ ਤੇ ਕੱਟੜਪੰਥ ਵਿਰੁੱਧ ਲੜਾਈ ਵਿਚ ਭਾਰਤ ਤੇ ਅਮਰੀਕਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਸਹਿਮਤ ਹਾਂ ਕਿ ਸਰਹੱਦ ਪਾਰ ਅੱਤਵਾਦ ਨੂੰ ਖਤਮ ਕਰਨ ਲਈ ਠੋਸ ਕਾਰਵਾਈ ਜ਼ਰੂਰੀ ਹੈ।’’
ਮੋਦੀ ਨੇ ਕਿਹਾ, ‘‘ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਸਾਡੀ ਸਾਂਝੀ ਤਰਜੀਹ ਹੈ। ਅਸੀਂ ਇਸ ਗੱਲ ’ਤੇ ਸਹਿਮਤ ਹਾਂ ਕਿ ਇਸ ਖੇਤਰ ਦਾ ਵਿਕਾਸ ਅਤੇ ਸਫਲਤਾ ਪੂਰੀ ਦੁਨੀਆ ਲਈ ਮਹੱਤਵਪੂਰਨ ਹੈ।’’ ਉਨ੍ਹਾਂ ਕਿਹਾ ਕਿ ਵਪਾਰ ਅਤੇ ਨਿਵੇਸ਼ ’ਚ ਅਮਰੀਕਾ-ਭਾਰਤ ਗੱਠਜੋੜ ਨਾ ਸਿਰਫ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹੈ, ਸਗੋਂ ਇਹ ਵਿਸ਼ਵ ਅਰਥਵਿਵਸਥਾ ਲਈ ਵੀ ਮਹੱਤਵਪੂਰਨ ਹੈ।