ਬ੍ਰਿਟੇਨ ਦੀ ਨਿੱਜੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਨੀਰਵ ਮੋਦੀ, ਜਾਣੋ ਕਾਰਨ

Friday, Sep 22, 2023 - 01:30 PM (IST)

ਬ੍ਰਿਟੇਨ ਦੀ ਨਿੱਜੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਨੀਰਵ ਮੋਦੀ, ਜਾਣੋ ਕਾਰਨ

ਲੰਡਨ (ਭਾਸ਼ਾ) : ਭਾਰਤ ਦੇ 'ਵਾਂਟੇਡ' ਅਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਸਭ ਤੋਂ ਵੱਡੀ ਅਤੇ ਭੀੜ-ਭੜੱਕੇ ਵਾਲੀਆਂ ਜੇਲ੍ਹਾਂ ’ਚੋਂ ਇਕ ਵੈਂਡਸਵਰਥ ਜੇਲ੍ਹ ’ਚੋਂ ਲੰਡਨ ਦੀ ਇਕ ਨਿੱਜੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਨੀਰਵ ਭਾਰਤ ’ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਲੋੜੀਂਦਾ ਹੈ। ਨੀਰਵ (52) ਨੂੰ ਅਸਫ਼ਲ ਹਵਾਲਗੀ ਅਪੀਲ ਦੀ ਕਾਰਵਾਈ ਦੇ ਸਬੰਧ ’ਚ ਲੰਡਨ ਦੀ ਹਾਈ ਕੋਰਟ ਵੱਲੋਂ ਲਾਏ ਗਏ 150,247.00 ਪੌਂਡ ਦੇ ਜੁਰਮਾਨੇ ਦੇ ਸਬੰਧ ’ਚ ਸੁਣਵਾਈ ਲਈ ਇਕ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਹੋਣਾ ਸੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ

ਇਸ ਕੇਸ ਦੀ ਸੁਣਵਾਈ ਆਖਰੀ ਸਮੇਂ ’ਤੇ ਨਵੰਬਰ ਤੱਕ ਮੁਲਤਵੀ ਕਰਨੀ ਪਈ, ਕਿਉਂਕਿ ਪੂਰਬੀ ਲੰਡਨ ਦੀ ਬਾਰਕਿੰਗਸਾਈਡ ਮੈਜਿਸਟ੍ਰੇਟ ਅਦਾਲਤ ’ਚ ਨੀਰਵ ਨੂੰ ਤਕਨੀਕੀ ਕਾਰਨਾਂ ਕਰ ਕੇ ਵੀਡੀਓ ਲਿੰਕ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਿਆ। ਜ਼ਿਕਰਯੋਗ ਹੈ ਕਿ ਇੱਕ ਸ਼ੱਕੀ ਅੱਤਵਾਦੀ ਵੈਂਡਸਵਰਥ ਜੇਲ੍ਹ ’ਚੋਂ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਨੀਰਵ ਨੂੰ ਦੂਜੀ ਜੇਲ੍ਹ ’ਚ ਤਬਦੀਲ ਕਰਨ ਦੀ ਸੂਚਨਾ ਮਿਲੀ ਹੈ।ਬ੍ਰਿਟੇਨ ਦੇ ਨਿਆਂ ਮੰਤਰੀ ਐਲੇਕਸ ਚੈਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਮੀਡੀਆ ਨੂੰ ਦੱਸਿਆ ਸੀ ਕਿ ਸੁਰੱਖਿਆ ਕੋਤਾਹੀ ਤੋਂ ਬਾਅਦ ਜੇਲ੍ਹ ਤੋਂ 40 ਕੈਦੀਆਂ ਨੂੰ ਤਬਦੀਲ ਕੀਤਾ ਗਿਆ ਸੀ। ਹੁਣ ਲੱਗਦਾ ਹੈ ਕਿ ਨੀਰਵ ਵੀ ਉਨ੍ਹਾਂ 40 ਕੈਦੀਆਂ ’ਚ ਸ਼ਾਮਲ ਸੀ।

ਇਹ ਵੀ ਪੜ੍ਹੋ : ਗ਼ਲਤ ਢੰਗ ਨਾਲ ਕਾਰੋਬਾਰ ਕਰਨ ਵਾਲੀਆਂ 11 ਇਕਾਈਆਂ 'ਤੇ ਸੇਬੀ ਨੇ ਕੱਸਿਆ ਸ਼ਿੰਕਜ਼ਾ, ਠੋਕਿਆ 55 ਲੱਖ ਦਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News