ਈਰਾਨ ''ਚ ਹੋਈ ਤਾਜ਼ਾ ਹਿੰਸਾ ''ਚ 9 ਲੋਕਾਂ ਦੀ ਮੌਤ
Tuesday, Jan 02, 2018 - 05:42 PM (IST)

ਤਹਿਰਾਨ— ਈਰਾਨ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੇ ਨਾਲ ਹੋਈਆਂ ਹਿੰਸਕ ਝੜਪਾਂ ਦੇ ਅੱਜ 6ਵੇਂ ਦਿਨ 9 ਹੋਰ ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ।
ਈਰਾਨ ਦੇ ਸਥਾਨਕ ਮੀਡੀਆ ਦੀਆਂ ਖਬਰਾਂ 'ਚ ਦੱਸਿਆ ਗਿਆ ਕਿ ਤਾਜ਼ਾ ਹਿੰਸਾ ਇਸਫਾਹਾਨ ਇਲਾਕੇ 'ਚ ਹੋਈ ਹੈ ਤੇ ਇਸ ਹਿੰਸਾ 'ਚ 9 ਲੋਕ ਮਾਰੇ ਗਏ ਹਨ ਤੇ ਇਸ ਨਾਲ ਪ੍ਰਦਰਸ਼ਨਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਪੁਲਸ ਸਟੇਸ਼ਨ 'ਚ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਵਲੋਂ ਪ੍ਰਦਰਸ਼ਨਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਗਈ ਸੀ।
ਜ਼ਿਕਰਯੋਗ ਹੈ ਕਿ 2009 'ਚ ਵਿਵਾਦਿਤ ਚੋਣਾਂ ਦੇ ਵਿਰੋਧ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੇ ਸੜਕਾਂ 'ਤੇ ਆ ਕੇ ਆਪਣਾ ਗੁੱਸਾ ਦਿਖਾਇਆ ਹੈ।