ਨਾਈਜੀਰੀਆ ਦਾ ਲੜਾਕੂ ਜਹਾਜ਼ ਲਾਪਤਾ, ਬੋਕੋ ਹਰਾਮ ਨੇ ਹਮਲੇ ਦਾ ਕੀਤਾ ਦਾਅਵਾ

04/03/2021 8:44:01 PM

ਲਾਗੋਸ-ਨਾਈਜੀਰੀਆਈ ਅਧਿਕਾਰੀਆਂ ਨੇ ਕਿਹਾ ਕਿ ਫੌਜੀਆਂ ਦੀ ਮਦਦ ਲਈ ਇਕ ਮੁਹਿੰਮ ’ਤੇ ਗਏ ਹਵਾਈ ਫੌਜ ਦੇ ਇਕ ਲੜਾਕੂ ਜਹਾਜ਼ ਦਾ ਕੁਝ ਦਿਨਾਂ ਪਹਿਲਾਂ ਬੋਰਨੋ ਸੂਬੇ ’ਚ ਸੰਪਰਕ ਟੁੱਟ ਗਿਆ ਸੀ। ਜਿਹਾਦੀ ਸਮੂਹ ਬੋਕੋ ਹਰਾਮ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੇ ਜਹਾਜ਼ ਨੂੰ ਮਾਰ ਸੁਟਿਆ ਸੀ। ਜਿਹਾਦੀ ਸਰਗਰਮੀ ’ਤੇ ਨਜ਼ਰ ਰੱਖਣ ਵਾਲੀ ‘ਸਾਈਟ’ ਖੁਫੀਆ ਸਮੂਹ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-ਮੰਗਲ 'ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ

ਬੋਕੋ ਹਰਾਮ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ 'ਚ ਇਕ ਜਹਾਜ਼ ’ਚ ਹਵਾ ’ਚ ਧਮਾਕਾ ਹੁੰਦਾ ਹੋਇਆ ਦਿਖ ਰਿਹਾ ਹੈ। ਇਸ 'ਚ ਇਕ ਵਿਅਕਤੀ ਦੀ ਲਾਸ਼ ਵੀ ਦਿਖਾਈ ਗਈ ਹੈ ਜਿਸ ਨੂੰ ਬੋਕੋ ਹਰਾਮ ਨੇ ਜਹਾਜ਼ ਦਾ ਪਾਇਲਟ ਦੱਸਿਆ ਹੈ। ਜਹਾਜ਼ ’ਤੇ ਲਿਖੀ ਨਾਈਜੀਰੀਆ ਹਵਾਈ ਫੌਜ ਦੀਆਂ ਜਾਣਕਾਰੀਆਂ ਅਲਫਾ-ਜੈੱਟ ਦੇ ਰਜਿਸਟ੍ਰੇਸ਼ਨ ਨੰਬਰ ਨਾਲ ਮਿਲਦੀਆਂ ਹਨ।

ਹਵਾਈ ਫੌਜ ਨੇ ਦੱਸਿਆ ਕਿ ਜਹਾਜ਼ ਬੁੱਧਵਾਰ ਨੂੰ ਲੜਾਕੂ ਮੁਹਿੰਮ ਦੌਰਾਨ ਲਾਪਤਾ ਹੋ ਗਿਆ ਸੀ। ਹਵਾਈ ਫੌਜ ਦੇ ਬੁਲਾਰੇ ਏਅਰ ਕੋਮੋਡੋਰ ਏਡਵਰਡ ਗਾਬਵੇਟ ਨੇ ਇਕ ਬਿਆਨ 'ਚ ਦੱਸਿਆ ਕਿ ਅਲਫਾ-ਜੈੱਟ ਦਾ ਬੋਨਰੋ ਸੂਬੇ 'ਚ ਰਡਾਰ ਨਾਲ ਸੰਪਰਕ ਟੁੱਟ ਗਿਆ ਸੀ। ਹਵਾਈ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਲਕ ਦਲ ਦੇ ਦੋ ਮੈਂਬਰਾਂ ਨਾਲ ਉਡਾਣ ਭਰ ਰਿਹਾ ਜਹਾਜ਼ ਸ਼ਾਇਦ ਹਾਦਸਾਗ੍ਰਸਤ ਹੋ ਗਿਆ। ਉਸ ਨੇ ਦੱਸਿਆ ਕਿ ਖੋਜ ਅਤੇ ਬਚਾਅ ਮੁਹਿੰਮ ਚੱਲ ਰਹੀ ਹੈ।

ਇਹ ਵੀ ਪੜ੍ਹੋ-ਮਿਆਂਮਾਰ 'ਚ ਗ੍ਰਹਿ ਯੁੱਧ ਵਰਗੇ ਹਾਲਾਤ, ਹੁਣ ਤੱਕ 550 ਲੋਕਾਂ ਨੇ ਗੁਆਈ ਜਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News