ਨਾਈਜੀਰੀਆ ਦੇ ਚੋਟੀ ਦੇ ਅਧਿਕਾਰੀ ਸਣੇ ਅਫਰੀਕਾ ''ਚ ਕੋਰੋਨਾ ਕਾਰਣ ਹਜ਼ਾਰ ਤੋਂ ਵਧੇਰੇ ਮੌਤਾਂ

04/18/2020 7:21:42 PM

ਜੋਹਾਨਿਸਬਰਗ- ਅਫਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਣ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਰੀਕਾ ਦੇ ਰੋਗ ਕੰਟਰੋਲ ਤੇ ਬਚਾਅ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ ਜਦਕਿ ਨਾਈਜੀਰੀਆ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਦੀ ਵੀ ਵਾਇਰਸ ਕਾਰਣ ਮੌਤ ਹੋ ਗਈ ਹੈ।

ਅਮਰੀਕੀ ਮਹਾਦੀਪ ਦੇ 54 ਵਿਚੋਂ ਕੁੱਲ 52 ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਥੇ ਇਨਫੈਕਟਡ ਲੋਕਾਂ ਦੀ ਗਿਣਤੀ 19,800 ਹੈ। ਨਾਈਜੀਰੀਆ ਦੀ ਸਰਕਾਰ ਨੇ ਦੱਸਿਆ ਕਿ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਚੀਫ ਆਫ ਸਟਾਫ ਅੱਬਾ ਕਯਾਰੀ ਦੀ ਸ਼ੁੱਕਰਵਾਰ ਨੂੰ ਕੋਵਿਡ-19 ਕਾਰਣ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਕਯਾਰੀ ਦਾ ਮਾਮਲਾ ਅਫਰੀਕਾ ਦੇ ਹਾਈ ਪ੍ਰੋਫਾਈਲ ਮਾਮਲਿਆਂ ਵਿਚੋਂ ਇਕ ਹੈ। ਇਸ ਤੋਂ ਪਹਿਲਾਂ ਬੁਰਕੀਨਾ ਫਾਸੋ ਵਿਚ ਕਈ ਸਰਕਾਰੀ ਮੰਤਰੀ ਤੇ ਇਕ ਅਮਰੀਕੀ ਰਾਜਦੂਤ ਇਨਫੈਕਸ਼ਨ ਦੀ ਲਪੇਟ ਵਿਚ ਆ ਚੁੱਕੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਗੌਰ ਕੀਤਾ ਕਿ ਅਫਰੀਕਾ ਵਿਚ ਪਿਛਲੇ ਇਕ ਹਫਤੇ ਵਿਚ 51 ਫੀਸਦੀ ਮਾਮਲੇ ਵਧੇ ਹਨ ਤੇ ਮੌਤਾਂ ਵਿਚ 60 ਫੀਸਦੀ ਵਾਧਾ ਹੋਇਆ ਹੈ। ਪਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਜਾਂਚ ਦੀ ਕਮੀ ਦੇ ਕਾਰਣ ਇਹ ਮੁਮਕਿਨ ਹੈ ਕਿ ਮਾਮਲਿਆਂ ਦੀ ਅਸਲ ਗਿਣਤੀ ਵਧੇਰੇ ਹੋਵੇ। ਅਫਰੀਕਾ ਸੀਡੀਸੀ ਨੇ ਕਿਹਾ ਕਿ ਅਗਲੇ ਹਫਤੇ ਤੋਂ 10 ਲੱਖ ਤੋਂ ਵਧੇਰੇ ਜਾਂਚ ਕਿੱਟਾਂ ਜਾਰੀ ਕੀਤੀਆਂ ਜਾਣਗੀਆਂ।


Baljit Singh

Content Editor

Related News