ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
Sunday, Apr 24, 2022 - 01:58 AM (IST)
ਅਬੂਜਾ-ਦੱਖਣੀ-ਪੂਰਬੀ ਨਾਈਜੀਰੀਆ ਦੀ ਇਕ ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ ਹੋਣ ਕਾਰਨ 100 ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਗੋਸ ਸਥਿਤ 'ਪੰਚ' ਅਖ਼ਬਾਰ ਮੁਤਾਬਕ, ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ : ਸੋਮਾਲੀਆ ਦੇ ਇਕ ਰੈਸਟੋਰੈਂਟ 'ਚ ਧਮਾਕਾ, 6 ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਲੱਗੀ ਅੱਗ ਫੈਲ ਗਈ ਹੈ। ਆਈਮੋ ਦੇ ਸਟੇਟ ਇਨਫਾਰਮੇਸ਼ਨ ਕਮਿਸ਼ਰਨ ਡੇਕਲਾਨ ਅਮੈਲੁੰਬਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲੱਗੀ ਅੱਗ ਤੇਜ਼ੀ ਨਾਲ ਦੋ ਗੈਰ-ਕਾਨੂੰਨੀ ਈਂਧਨ ਭੰਡਾਰ ਤੱਕ ਫੈਲ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤਾ ਇਹ ਨਵਾਂ ਹੁਕਮ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ