ਨਾਈਜੀਰੀਆ 'ਚ ਬੰਦੂਕਧਾਰੀਆਂ ਨੇ ਸਕੂਲ 'ਤੇ ਕੀਤੀ ਅੰਨ੍ਹੇਵਾਹ ਗੋਲ਼ੀਬਾਰੀ, ਕਰੀਬ 200 ਵਿਦਿਆਰਥੀ ਅਗਵਾ
Monday, May 31, 2021 - 11:40 AM (IST)
ਲਾਗੋਸ (ਭਾਸ਼ਾ): ਨਾਈਜੀਰੀਆ ਦੇ ਉੱਤਰੀ ਰਾਜ ਨਾਈਜਰ ਸਟੇਟ ਵਿਚ ਸਾਲਿਹੁ ਟੈਂਕੋ ਇਸਲਾਮਿਕ ਸਕੂਲ ਤੋਂ ਕਰੀਬ 200 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ। ਇਸ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਨਾਈਜੀਰੀਆ ਦੇ ਮੀਡੀਆ ਸੰਗਠਨਾਂ ਅਤੇ ਟੀਵੀ ਚੈਨਲਾਂ ਦੀਆਂ ਖ਼ਬਰਾਂ ਵਿਚ ਅਗਵਾ ਬੱਚਿਆਂ ਦੀ ਗਿਣਤੀ 200 ਦੱਸੀ ਗਈ ਹੈ।
ਨਾਈਜਰ ਸਟੇਟ ਪੁਲਸ ਬੁਲਾਰੇ ਵਾਸੀਯੂ ਅਬਿਓਦੁਲ ਨੇ ਘਟਨਾ ਦੀ ਪੁਸ਼ਟੀ ਕੀਤੀ ਭਾਵੇਂਕਿ ਉਹਨਾਂ ਨੇ ਅਗਵਾ ਬੱਚਿਆਂ ਦੀ ਗਿਣਤੀ ਨਹੀਂ ਦੱਸੀ।ਉਹਨਾਂ ਨੇ ਕਿਹਾ,''ਇਸ ਘਟਨਾ ਨੂੰ ਹਥਿਆਰਬੰਦ ਲੋਕਾਂ ਨੇ ਅੰਜਾਮ ਦਿੱਤਾ, ਜੋ ਮੋਟਰਸਾਈਕਲ 'ਤੇ ਸਵਾਰ ਸਨ।'' ਅਬਿਓਦੁਲ ਨੇ ਦੱਸਿਆ ਕਿ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਅਗਵਾ ਕਰ ਲਿਆ। ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਲੋਕਾਂ ਨੇ ਇਕ ਵਿਅਕਤੀ ਨੂੰ ਗੋਲੀ ਵੀ ਮਾਰ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਮੇਹੁਲ ਚੋਕਸੀ ਡੋਮਿਨਿਕਾ ਦੇ ਹਸਪਤਾਲ 'ਚ ਦਾਖਲ, ਜਲਦ ਨਹੀਂ ਹੋਵੇਗੀ ਭਾਰਤ ਹਵਾਲਗੀ
ਅਬਿਓਦੁਲ ਨੇ ਦੱਸਿਆ ਕਿ ਬੱਚਿਆਂ ਨੂੰ ਬਚਾਉਣ ਲਈ ਬਚਾਅ ਦਲਾਂ ਨੂੰ ਭੇਜਿਆ ਗਿਆ ਹੈ ਅਤੇ ਪੁਲਸ ਇਹ ਯਕੀਨੀ ਕਰੇਗੀ ਕਿ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸਕੂਲਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਇੱਥੇ ਵਾਰ-ਵਾਰ ਵਾਪਰ ਰਹੀਆਂ ਹਨ। ਜਿਸ ਕਾਰਨ ਕਈ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ।
ਨੋਟ- ਨਾਈਜੀਰੀਆ : ਸਕੂਲ ਤੋਂ ਕਰੀਬ 200 ਵਿਦਿਆਰਥੀ ਕੀਤੇ ਗਏ ਅਗਵਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।