ਨਾਈਜੀਰੀਆ: ਸ਼ਰਨਾਰਥੀਆਂ ਤੱਕ ਨਹੀਂ ਪਹੁੰਚ ਰਹੀ ਰਾਹਤ ਸਮੱਗਰੀ

06/20/2017 11:24:19 AM

ਨਾਈਜੀਰੀਆ— ਨਾਈਜੀਰੀਆ ਦੀ ਸਰਕਾਰ ਨੇ ਚਰਮਪੰਥੀ ਸੰਗਠਨ ਬੋਕੋ ਹਰਾਮ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਖਾਧ ਸਮੱਗਰੀ ਦੇ 50% ਗਾਇਬ ਹੋਣ ਦੀ ਗੱਲ ਕਹੀ ਹੈ ਅਤੇ ਇਸੇ ਕਾਰਨ ਰਾਹਤ ਸਮੱਗਰੀ ਲੈ ਜਾ ਰਹੇ ਟੱਰਕਾਂ ਦੀ ਸੁਰੱਖਿਆ ਵਧਾਉਣ ਦੀ ਗੱਲ ਕਹੀ ਹੈ।
ਸਯੁੰਕਤ ਰਾਸ਼ਟਰ ਨੇ ਬੀਤੇ ਮਾਰਚ ਮਹੀਨੇ 'ਚ ਹੀ ਉੱਤਰ-ਪੂਰਵੀ ਨਾਈਜੀਰੀਆ 'ਚ ਲੋਕਾਂ ਦੇ ਭੁੱਖਮਰੀ ਦੇ ਸ਼ਿਕਾਰ ਹੋਣ ਦੀ ਗੱਲ ਕਹੀ ਹੈ। ਕਾਰਜਕਾਰੀ ਰਾਸ਼ਟਰਪਤੀ ਅੋਸਿਨਬਾਜੋ ਮੁਤਾਬਕ ਰਾਹਤ ਸਮੱਗਰੀ ਗਾਇਬ ਹੋਣ ਕਾਰਨ ਵਿਤਰਣ 'ਚ ਮੁਸ਼ਕਲ ਹੋਈ ਹੈ। ਇਸ ਲਈ ਰਾਹਤ ਸਮੱਗਰੀ ਦੀ ਸੁਰੱਖਿਆ ਲਈ ਇਕ ਹਜ਼ਾਰ ਤੋਂ ਜ਼ਿਆਦਾ ਸੈਨਿਕਾਂ ਨੂੰ ਤੈਨਾਤ ਕੀਤਾ ਗਿਆ ਹੈ।


Related News