ਨਾਈਜੀਰੀਆ : ਤੇਲ ਦੇ ਟੈਂਕਰ ’ਚ ਹੋਇਆ ਧਮਾਕਾ, 12 ਲੋਕਾਂ ਦੀ ਗਈ ਜਾਨ

04/19/2021 2:34:10 PM

ਅਬੁਜਾ (ਭਾਸ਼ਾ)-ਨਾਈਜੀਰੀਆ ਦੇ ਦੱਖਣ-ਪੂਰਬੀ ਬੇਨੁਏ ਸੂਬੇ ’ਚ ਇਕ ਤੇਲ ਦੇ ਟੈਂਕਰ ’ਚ ਹੋਏ ਧਮਾਕੇ ਨਾਲ ਇਕ ਬੱਚੇ ਤੇ 3 ਜਨਾਨੀਆਂ ਸਮੇਤ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੀ ਮੁੱਖ ਅਖਬਾਰ ਪ੍ਰੀਮੀਅਮ ਟਾਈਮਜ਼ ਨੇ ਇਹ ਰਿਪੋਰਟ ਦਿੱਤੀ ਹੈ। ਬੇਨੁਏ ਸੂਬੇ ’ਚ ਕੇਂਦਰੀ ਸੜਕ ਸੁਰੱਖਿਆ ਕੋਰ (ਐੱਫ. ਆਰ. ਐੱਸ. ਸੀ.) ਦੇ ਸੈਕਟਰ ਕਮਾਂਡਰ ਯਾਕੂਬ ਮੁਹੰਮਦ ਨੇ ਐਤਵਾਰ ਅਖਬਾਰ ਨੂੰ ਦੱਸਿਆ ਕਿ ਇਕ ਤੇਲ ਟੈਂਕਰ ਬੇਕਾਬੂ ਹੋਣ ਕਾਰਨ ਅਗਾਤੁ ਦੇ ਓਸ਼ਿਗਬੁਡੁ ਪਿੰਡ ’ਚ ਦੁਰਘਟਨਾਗ੍ਰਸਤ ਹੋ ਗਿਆ। ਸ਼੍ਰੀ ਮੁਹੰਮਦ ਦੇ ਅਨੁਸਾਰ ਧਮਾਕੇ ਤੇ ਅੱਗ ਕਾਰਨ 8 ਮਰਦਾਂ, 3 ਜਨਾਨੀਆਂ ਤੇ ਇਕ ਬੱਚੇ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਟੈਂਕਰ ’ਚ ਅੱਗ ਲੱਗਣ ਨਾਲ ਸਥਾਨਕ ਦੁਕਾਨਾਂ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਐੱਫ. ਆਰ. ਐੱਸ. ਸੀ. ਤੇ ਹੋਰ ਰਾਹਤ ਏਜੰਸੀਆਂ ਨੂੰ ਹਾਲਾਤ ’ਤੇ ਕਾਬੂ ਪਾਉਣ ਲਈ ਬੁਲਾਇਆ ਗਿਆ।


Manoj

Content Editor

Related News