ਨਾਈਜਰ ''ਚ ਸਮਾਹੋਰ ਦੌਰਾਨ ਮਚੀ ਹਫੜਾ-ਦਫੜੀ, 15 ਔਰਤਾਂ ਤੇ 5 ਬੱਚਿਆਂ ਦੀ ਮੌਤ

02/18/2020 10:19:44 AM

ਨਿਯਾਮੇ (ਬਿਊਰੋ): ਅਫਰੀਕੀ ਦੇਸ਼ ਨਾਈਜਰ ਵਿਚ ਇਕ ਸਮਾਰੋਹ ਵਿਚ ਅਚਾਨਕ ਹਫੜਾ-ਦਫੜੀ ਮਚ ਗਈ। ਇਸ ਹਫੜਾ-ਦਫੜੀ ਵਿਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 15 ਔਰਤਾਂ ਅਤੇ 5 ਬੱਚੇ ਸ਼ਾਮਲ ਹਨ। ਇਸ ਹਾਦਸੇ ਵਿਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੱਥੋਂ ਦੇ ਖੇਤਰੀ ਗਵਰਨਰ ਨੇ ਦੱਸਿਆ ਕਿ ਹਾਦਸਾ ਸੋਮਵਾਰ ਨੂੰ ਦਿਫਾ ਦੇ ਨੌਜਵਾਨ ਤੇ ਸੱਭਿਆਚਾਰਕ ਕੇਂਦਰ ਵਿਚ ਉਸ ਸਮੇਂ ਵਾਪਰਿਆ, ਜਦੋਂ ਸ਼ਰਨਾਰਥੀਆਂ ਨੂੰ ਮੁਫਤ ਭੋਜਨ ਅਤੇ ਪੈਸੇ ਵੰਡੇ ਜਾ ਰਹੇ ਸਨ। 

ਇੱਥੇ ਢਾਈ ਲੱਖ ਤੋਂ ਵੱਧ ਸ਼ਰਨਾਰਥੀ ਅਤੇ ਵਿਸਥਾਪਿਤ ਲੋਕ ਰਹਿ ਰਹੇ ਹਨ। ਦਿਫਾ ਨਗਰ ਨਿਗਮ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਇੱਥੇ ਖਾਧ ਸਮੱਗਰੀ, ਭੋਜਨ ਬਣਾਉਣ ਵਾਲਾ ਤੇਲ, ਕੱਪੜੇ ਅਤੇ ਪੈਸੇ ਵੰਡੇ ਜਾਣੇ ਸੀ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕੇਂਦਰ ਅਤੇ ਨੇੜਲੇ ਖੇਤਰ ਵਿਚੋਂ ਇਕੱਠੇ ਹੋਏ ਸਨ। ਉਹਨਾਂ ਨੇ ਦੱਸਿਆ ਕਿ ਜਿਵੇਂ ਹੀ ਪਹਿਲੇ ਵਿਅਕਤੀ ਨੂੰ ਸਾਮਾਨ ਮਿਲਿਆ ਤਾਂ ਉੱਥੇ ਮੌਜੂਦ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਸ ਦੇ ਬਾਅਦ ਰਾਹਤ ਸਮੱਗਰੀ ਜਲਦੀ ਪਾਉਣ ਦੇ ਚੱਕਰ ਵਿਚ ਔਰਤਾਂ ਅਤੇ ਬੱਚੇ ਧੱਕਾ-ਮੁੱਕੀ ਕਰਨ ਲੱਗੇ।ਇਸ ਦੌਰਾਨ ਕੁਝ ਲੋਕ ਜ਼ਮੀਨ 'ਤੇ ਡਿੱਗ ਪਏ ਅਤੇ ਜਲਦੀ ਹੀ ਹਫੜਾ-ਦਫੜੀ ਮਚ ਗਈ।

ਦਿਫਾ ਦੇ ਗਵਰਨਰ ਇਸਾ ਲੇਮੀਨ ਨੇ ਹਸਪਤਾਲ ਵਿਚ ਜ਼ਖਮੀਆਂ ਨੂੰ ਮਿਲਣ ਦੇ ਬਾਅਦ ਕਿਹਾ ਕਿ ਬਦਕਿਸਮਤੀ ਨਾਲ 15 ਔਰਤਾਂ ਅਤੇ 5 ਬੱਚਿਆਂ ਦੀ ਜਾਨ ਚਲੀ ਗਈ। ਨਾਈਜੀਰੀਆ ਦੇ ਇਕ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਸਹਾਇਤਾ ਸਮੱਗਰੀ ਪੂਰਬੀ-ਉੱਤਰੀ ਨਾਈਜੀਰੀਆ ਦੇ ਬੋਰਨੋ ਦੇ ਗਵਰਨਰ ਬਾਬਾਗਾਨਾ ਉਮਰਾ ਜੁਲੂਮ ਵੱਲੋਂ ਵੰਡੀ ਜਾਰਹੀ ਸੀ। ਸਹਾਇਤਾ ਕਰਮੀਆਂ ਨੇ ਮ੍ਰਿਤਕਾਂ ਦੇ ਅੰਕੜੇ ਦੀ ਪੁਸ਼ਟੀ ਕਰਦਿਆਂ 10 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਨਾਈਜੀਰੀਆ ਅਤੇ ਚਾਡ ਨਾਲ ਲੱਗਦੇ ਖੇਤਰ ਵਿਚ ਨਾਈਜੀਰੀਆ ਦਾ ਬੋਕੋ ਹਰਾਮ ਜਿਹਾਦੀ ਸਮੂਹ 2015 ਤੋਂ ਲਗਾਤਾਰ ਹਮਲੇ ਕਰ ਰਿਹਾ ਹੈ। ਇੱਥੇ ਕੁੱਲ 1,19,000 ਸ਼ਰਨਾਰਥੀ ਹਨ।


Vandana

Content Editor

Related News