ਭਾਰਤੀ ਮੂਲ ਦੇ ਦੋ ਪਾਇਲਟ ਦੁਨੀਆ ਦੀ ਪਹਿਲੀ ਨੌਨਸਟੌਪ ਫਲਾਈਟ ''ਚ ਹੋਏ ਸ਼ਾਮਲ

10/16/2018 4:25:08 PM

ਲੰਡਨ (ਏਜੰਸੀ)— ਬੀਤੇ ਸ਼ੁੱਕਰਵਾਰ ਨੂੰ ਦੁਨੀਆ ਦੀ ਸਭ ਤੋਂ ਲੰਬੀ ਅਤੇ ਪਹਿਲੀ ਨੌਨਸਟੌਪ ਨੇਵਾਰਕ-ਸਿੰਗਾਪੁਰ ਫਲਾਈਟ ਨੇ ਉਡਾਣ ਭਰੀ। ਇਸ ਟੀਮ ਵਿਚ ਸ਼ਾਮਲ ਚਾਰ ਪਾਇਲਟਾਂ ਵਿਚ ਘੱਟੋ-ਘੱਟ ਦੋ ਭਾਰਤੀ ਮੂਲ ਦੇ ਕਪਤਾਨ ਸਨ। ਸਿੰਗਾਪੁਰ ਏਅਰਲਾਈਨਜ਼ (ਐੱਸ.ਆਈ.ਏ.) ਦਾ ਉਦਘਾਟਨ ਚਾਂਗਈ-ਨੇਵਾਰਕ (ਈ.ਡਬਲਊ.ਆਰ.) ਵਿਚ ਬੀਤੇ ਵੀਰਵਾਰ ਨੂੰ ਕੀਤਾ ਗਿਆ ਅਤੇ ਰਿਟਰਨ ਲੈੱਗ ਦੇ ਇਕ ਦਿਨ ਬਾਅਦ ਇਸ ਨੂੰ ਸੰਚਾਲਿਤ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਏਅਰਬੱਸ ਏ-350 ਅਲਟ੍ਰਾ ਲੌਂਗ ਰੇਂਜ (ਯੂ.ਐੱਲ.ਆਰ.) 'ਤੇ ਪਹਿਲੇ ਨੇਵਾਰਕ-ਸਿੰਗਾਪੁਰ ਨੌਨਸਟੌਪ ਦੇ ਕਮਾਂਡਰ ਦੋਵੇਂ ਭਾਰਤੀ ਮੂਲ ਦੇ ਹੀ ਹਨ ਪਰ ਐੱਸ.ਆਈ.ਏ. ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਐੱਸ.ਆਈ.ਏ. ਦੇ ਬੁਲਾਰੇ ਨੇ ਕਿਹਾ,''ਉਦਘਾਟਨ ਹੋਈ ਨੇਵਾਰਕ-ਸਿੰਗਾਪੁਰ ਫਲਾਈਟ ਦਾ ਸੰਚਾਲਨ ਕਰਨ ਵਾਲੇ ਚਾਰ ਪਾਇਲਟ ਹਨ। ਇਨ੍ਹਾਂ ਚਾਰਾਂ ਵਿਚੋਂ ਤਿੰਨ ਸਿੰਗਾਪੁਰ ਦੇ ਹਨ ਜਦਕਿ ਇਰ ਮਲੇਸ਼ੀਆਈ ਹੈ। ਉਨ੍ਹਾਂ ਦੇ ਨਾਮ ਅਤੇ ਰੈਕਿੰਗ ਇਸ ਤਰ੍ਹਾਂ ਹੈ- ਕਪਤਾਨ ਆਈ.ਆਰ. ਚੌਧਰੀ ਅਤੇ ਰੂਬੇਨ ਗੇਮੋ ਅਤੇ ਸੀਨੀਅਰ ਪਹਿਲੇ ਅਫਸਰ ਮੈਕਸ ਟੈਨ ਅਤੇ ਕੇ.ਐੱਚ. ਲਿਮ।'' ਲੱਗਭਗ 16,800 ਕਿਲੋਮੀਟਰ ਦੇ ਸਫਰ ਨੂੰ ਪੂਰਾ ਕਰਨ ਲਈ ਕਰੀਬ 19 ਘੰਟੇ ਦੀ ਫਲਾਇੰਗ ਟਾਈਮਿੰਗ ਦੇ ਨਾਲ ਇਸ ਨੌਨਸਟੌਪ ਵਿਚ ਪਾਇਲਟਾਂ ਦੇ ਦੋ ਸੈੱਟ ਹਨ, ਜਿਨ੍ਹਾਂ ਵਿਚੋਂ ਹਰੇਕ ਸੈੱਟ ਵਿਚ ਇਕ ਕਪਤਾਨ ਅਤੇ ਇਕ ਪਹਿਲਾ ਅਫਸਰ (ਐੱਫ.ਓ.) ਹੁੰਦਾ ਹੈ। ਐੱਸ.ਆਈ.ਏ. ਜਿਸ ਵਿਚ ਲੱਗਭਗ 200 ਪਾਇਲਟ ਹਨ, ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਵਿਚੋਂ ਕਿੰਨੇ ਭਾਰਤੀ ਮੂਲ ਦੇ ਹਨ।

ਇੱਥੇ ਦੱਸਣਯੋਗ ਹੈ ਕਿ ਭਾਰਤੀ ਪਾਇਲਟ ਵਿਸ਼ਵ ਪੱਧਰ 'ਤੇ ਆਪਣੀ ਯੋਗਤਾ ਸਾਬਤ ਕਰ ਰਹੇ ਹਨ ਅਤੇ ਵਿਦੇਸ਼ੀ ਏਅਰਲਾਈਨਜ਼ ਨਵੀਨਤਮ ਹਵਾਈ ਜਹਾਜ਼ ਉਡਾਉਣ ਜਾ ਰਹੀਆਂ ਹਨ। ਉਦਾਹਰਣ ਲਈ ਏ-350 ਯੂ.ਐੱਲ.ਆਰ., ਐੱਸ.ਆਈ.ਏ. ਦੇ ਲਾਂਚ ਗਾਹਕ ਦੇ ਨਾਲ ਅਕਾਸ਼ ਵਿਚ ਨਵੀਨਤਮ ਪੰਛੀ ਹੈ, ਜਿਸ ਨੇ ਬੀਤੇ ਹਫਤੇ ਇਸ ਜਹਾਜ਼ ਦੀ ਵਰਤੋਂ ਕਰਦਿਆਂ ਵਪਾਰਕ ਸੰਚਾਲਨ ਸ਼ੁਰੂ ਕੀਤਾ ਸੀ।


Related News