ਮਾਸੂਮੀਅਤ! ਜਦੋਂ PM ਜੈਸਿੰਡਾ ਅਰਡਰਨ ਦੇ ਫੇਸਬੁੱਕ ਲਾਈਵ ਦੌਰਾਨ ਧੀ ਦੀ ਹੋਈ ਐਂਟਰੀ, ਵੇਖੋ ਵੀਡੀਓ

Thursday, Nov 11, 2021 - 10:39 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਕੋਵਿਡ-19 ਮਹਾਮਾਰੀ ਪਾਬੰਦੀਆਂ ਨੂੰ ਲੈਕੇ ਫੇਸਬੁੱਕ 'ਤੇ ਲਾਈਵ ਕਰ ਰਹੀ ਸੀ। ਉਦੋਂ ਅਚਾਨਕ ਅੱਧ ਵਿਚਕਾਰ ਉਹਨਾਂ ਦੀ ਬੇਟੀ ਦੀ ਆਵਾਜ਼ ਆਉਂਦੀ ਹੈ। ਬੇਟੀ ਉਹਨਾਂ ਨੂੰ 'ਮੰਮੀ' ਕਹਿ ਕੇ ਬੁਲਾਉਂਦੀ ਹੈ ਅਤੇ ਫਿਰ ਲਾਈਵ ਵਿਚ ਹੀ ਅਰਡਰਨ ਬੇਟੀ ਨਾਲ ਗੱਲ ਕਰਨ ਲੱਗਦੀ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

8 ਨਵੰਬਰ ਦੀ ਰਾਤ ਨੂੰ, ਜੈਸਿੰਡਾ ਅਰਡਰਨ ਫੇਸਬੁੱਕ 'ਤੇ ਲਾਈਵ ਵੀਡੀਓ ਵਿੱਚ ਨਿਊਜ਼ੀਲੈਂਡ ਵਿੱਚ ਕੋਵਿਡ-19 ਪਾਬੰਦੀਆਂ ਬਾਰੇ ਜਾਣਕਾਰੀ ਸਾਂਝੀ ਕਰ ਰਹੀ ਸੀ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜੋ ਹੁਣ ਵਾਰ-ਵਾਰ ਦੇਖਿਆ ਜਾ ਰਿਹਾ ਹੈ। ਫੇਸਬੁੱਕ ਲਾਈਵ ਦੌਰਾਨ, ਉਸ ਦੀ ਲਗਭਗ 3 ਸਾਲ ਦੀ ਧੀ ਨੀਵ ਉਸ ਨੂੰ ਮੰਮੀ ਕਹਿ ਕੇ ਬੁਲਾਉਂਦੀ ਹੈ। ਇਸ 'ਤੇ ਅਰਡਰਨ ਮੁੜ ਕੇ ਉਸ ਨਾਲ ਗੱਲ ਕਰਨ ਲੱਗਦੀ ਹੈ। ਉਹ ਆਪਣੀ ਧੀ ਨੂੰ ਕਹਿੰਦੀ ਹੈ ਕਿ ਇਸ ਸਮੇਂ ਤੱਕ ਤੁਹਾਨੂੰ ਬੈੱਡ 'ਤੇ ਹੋਣਾ ਚਾਹੀਦਾ ਹੈ। ਇਸ 'ਤੇ ਧੀ 'ਨਹੀਂ' ਕਹਿੰਦੀ ਹੈ। ਫਿਰ ਅਰਡਰਨ ਉਸ ਨੂੰ ਸਮਝਾਉਂਦੀ ਹੈ ਕਿ ਸੌਣ ਦਾ ਸਮਾਂ ਹੋ ਗਿਆ ਹੈ, ਉਸਨੂੰ ਬਿਸਤਰੇ 'ਤੇ ਜਾਣਾ ਚਾਹੀਦਾ ਹੈ ਅਤੇ ਉਹ ਜਲਦੀ ਹੀ ਉਸਦੇ ਕੋਲ ਆ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ - ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ

ਇਸ ਦੇ ਨਾਲ ਹੀ ਅਰਡਰਨ ਕਹਿੰਦੀ ਹੈ ਕਿ ਨਾਨੀ ਤੁਹਾਨੂੰ ਸੌਣ ਵਿੱਚ ਮਦਦ ਕਰੇਗੀ। ਇਸ ਤੋਂ ਬਾਅਦ ਉਹ ਦੁਬਾਰਾ ਫੇਸਬੁੱਕ ਲਾਈਵ ਸ਼ੁਰੂ ਕਰਦੀ ਹੈ ਅਤੇ ਮੁਆਫ਼ੀ ਮੰਗਦੀ ਹੋਈ ਕਹਿੰਦੀ ਹੈ ਕਿ ਉਸਨੇ ਸੋਚਿਆ ਕਿ ਬੱਚਿਆਂ ਦੇ ਸੌਣ ਦਾ ਸਮਾਂ ਹੋ ਗਿਆ ਹੈ ਅਤੇ ਇਸ ਸਮੇਂ ਲਾਈਵ ਕਰਨਾ ਠੀਕ ਰਹੇਗਾ। ਅਰਡਰਨ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਉਸ ਦੀ ਬੇਟੀ ਨੂੰ ਸੰਭਾਲਣ ਵਿੱਚ ਬਹੁਤ ਮਦਦ ਕਰਦੀ ਹੈ। ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਦੁਨੀਆ ਭਰ ਦੇ ਲੋਕ ਇਸ ਨੂੰ ਦੇਖ ਰਹੇ ਹਨ।


Vandana

Content Editor

Related News