ਨਿਊਜ਼ੀਲੈਂਡ ਸਰਕਾਰ ਨੇ ਹਥਿਆਰ ਕਾਨੂੰਨ ਨੂੰ ਕੀਤਾ ਸਖਤ

Thursday, Jun 20, 2019 - 10:13 AM (IST)

ਨਿਊਜ਼ੀਲੈਂਡ ਸਰਕਾਰ ਨੇ ਹਥਿਆਰ ਕਾਨੂੰਨ ਨੂੰ ਕੀਤਾ ਸਖਤ

ਵਲਿੰਗਟਨ— ਨਿਊਜ਼ੀਲੈਂਡ ਦੀ ਸਰਕਾਰ ਨੇ ਕ੍ਰਾਈਸਟਚਰਚ 'ਚ ਮਸਜਿਦ 'ਤੇ ਹੋਏ ਹਮਲਿਆਂ ਦੇ ਬਾਅਦ ਦੇਸ਼ 'ਚ ਖਤਰਨਾਕ ਹਥਿਆਰਾਂ 'ਤੇ ਲਗਾਮ ਲਗਾਉਣ ਦੇ ਮਕਸਦ ਨਾਲ ਵੀਰਵਾਰ ਨੂੰ ਬੰਦੂਕਾਂ ਨੂੰ ਵਾਪਸ ਖਰੀਦਣ ਦੀ ਯੋਜਨਾ ਸ਼ੁਰੂ ਕਰ ਦਿੱਤੀ। ਕ੍ਰਾਈਸਟਚਰਚ ਹਮਲਿਆਂ 'ਚ 51 ਨਮਾਜ਼ੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ 15 ਮਾਰਚ ਨੂੰ ਹੋਏ ਹਮਲਿਆਂ ਮਗਰੋਂ ਨਿਊਜ਼ੀਲੈਂਡ ਦੇ ਹਥਿਆਰ ਕਾਨੂੰਨ ਨੂੰ ਸਖਤ ਬਣਾਉਣ ਦਾ ਸੰਕਲਪ ਲਿਆ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਇਸ 'ਤੇ ਕਾਫੀ ਤੇਜ਼ੀ ਨਾਲ ਕੰਮ ਕੀਤਾ ਹੈ।

ਪੁਲਸ ਮੰਤਰੀ ਸਟੁਅਰਟ ਨੈਸ਼ ਨੇ ਕਿਹਾ,''ਹਥਿਆਰ ਵਾਪਸ ਖਰੀਦਣ ਦੀ ਇਸ ਯੋਜਨਾ ਦਾ ਇਕੋ-ਇਕ ਉਦੇਸ਼ ਅਲਨੂਰ ਅਤੇ ਲਿਕੁਡ ਮਸਜਿਦਾਂ 'ਚ ਹੋਈਆਂ ਮੌਤਾਂ ਦੇ ਬਾਅਦ ਖਤਰਨਾਕ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣਾ ਹੈ।''
ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਕੋਲ ਆਪਣੇ ਹਥਿਆਰ ਜਮ੍ਹਾਂ ਕਰਾਉਣ ਲਈ 6 ਮਹੀਨੇ ਦਾ ਸਮਾਂ ਹੈ। ਨਵੀਂ ਯੋਜਨਾ ਤਹਿਤ ਹੁਣ ਹਥਿਆਰ ਰੱਖਣਾ ਗੈਰ-ਕਾਨੂੰਨੀ ਹੈ ਅਤੇ ਇਸ ਸਮੇਂ ਦੌਰਾਨ ਹਥਿਆਰ ਜਮ੍ਹਾਂ ਕਰਾਉਣ ਵਾਲਿਆਂ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਵੇਗੀ। ਇਹ ਮੋਹਲਤ ਖਤਮ ਹੋਣ ਦੇ ਬਾਅਦ ਬੈਨ ਕੀਤੇ ਹਥਿਆਰ ਰੱਖਣ 'ਤੇ 5 ਸਾਲ ਕੈਦ ਤਕ ਦੀ ਸਜ਼ਾ ਹੋ ਸਕਦੀ ਹੈ।


Related News