'ਭਾਰਤ ਮਾਤਾ ਦੀ ਜੈ' ਨਾਲ ਗੂੰਜਿਆ ਨਿਊਜ਼ੀਲੈਂਡ, ਮਨਾਇਆ ਗਣਤੰਤਰ ਦਿਵਸ (ਵੀਡੀਓ)
Sunday, Jan 26, 2020 - 01:25 PM (IST)
ਆਕਲੈਂਡ, (ਹਰਮੀਕ ਸਿੰਘ)— ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨਿਊਜ਼ੀਲੈਂਡ 'ਚ ਵੀ ਭਾਰਤੀ ਭਾਈਚਾਰੇ ਨੇ ਗਣਤੰਤਰ ਦਿਵਸ ਮਨਾਇਆ ਤੇ ਸਭ ਨੂੰ ਵਧਾਈਆਂ ਦਿੱਤੀਆਂ।
ਆਕਲੈਂਡ 'ਚ ਭਾਰਤੀ ਅੰਬੈਸੀ 'ਚ ਅੰਬੈਸਡਰ ਭਵ ਢਿੱਲੋਂ ਨੇ ਤਿਰੰਗਾ ਲਹਿਰਾਇਆ ਅਤੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੀ ਗੂੰਜ ਸੁਣਾਈ ਦਿੱਤੀ। ਇਸ ਮੌਕੇ ਨਿਊਜ਼ੀਲੈਂਡ 'ਚ ਭਾਰਤੀ ਮੂਲ ਦੀ ਸੰਸਦ ਮੈਂਬਰ ਪਰਮਜੀਤ ਕੌਰ ਪਰਮਾਰ ਅਤੇ ਐੱਮ. ਪੀ. ਕੰਵਲਜੀਤ ਸਿੰਘ ਬਖਸ਼ੀ ਮੌਜੂਦ ਸਨ। ਉਨ੍ਹਾਂ ਨਿਊਜ਼ੀਲੈਂਡ 'ਚ ਰਹਿੰਦੇ ਭਾਰਤੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਦੋਹਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹੇ ਹਨ ਅਤੇ ਅੱਗੇ ਤੋਂ ਵੀ ਕਰਦੇ ਰਹਿਣਗੇ।