ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦਰਵਾਜ਼ੇ

Monday, May 02, 2022 - 03:07 PM (IST)

ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦਰਵਾਜ਼ੇ
ਵੈਲਿੰਗਟਨ (ਏਜੰਸੀ) : ਨਿਊਜ਼ੀਲੈਂਡ ਦੀ ਸਰਕਾਰ ਨੇ 2 ਸਾਲਾਂ ਤੋਂ ਵੱਧ ਸਮੇਂ ਤੱਕ ਕੋਵਿਡ ਲਾਕਡਾਊਨ ਦੇ  ਬਾਅਦ ਸੋਮਵਾਰ ਨੂੰ ਅੰਤਰਾਸ਼ਟਰੀ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ। ਨਵੇਂ ਨਿਯਮ ਦੇ ਅਨੁਸਾਰ, 60 ਤੋਂ ਵੱਧ ਦੇਸ਼ਾਂ ਦੇ ਲੋਕਾਂ ਨੂੰ ਟੀਕਾਕਰਣ ਅਤੇ ਕੋਵਿਡ-ਨੈਗੇਟਿਵ ਹੋਣ 'ਤੇ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਏਗੀ। ਬੀ.ਬੀ.ਸੀ. ਨੇ ਰਿਪੋਰਟ ਦਿੱਤੀ ਕਿ ਨਿਊਜ਼ੀਲੈਂਡ ਦੇ ਲੋਕ ਮਾਰਚ ਤੋਂ ਦੂਜੇ ਸਥਾਨਾਂ ਤੋਂ ਆਪਣੇ ਦੇਸ਼ ਆ ਰਹੇ ਹਨ ਅਤੇ ਬਾਰਹੀ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ, ਜਦੋਂ ਕਿ ਆਸਟ੍ਰੇਲੀਆ ਲੋਕਾਂ ਨੂੰ ਅਪ੍ਰੈਲ ਤੋਂ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮਨੀਲਾ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, ਜਾਨ ਬਚਾਉਣ ਲਈ ਲੋਕਾਂ ਨੇ ਘਰਾਂ ਤੋਂ ਮਾਰੀਆਂ ਛਾਲਾਂ

ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਨੂੰ ਆਉਣ ਵਾਲੀਆਂ ਪਹਿਲੀਆਂ ਉਡਾਣਾਂ ਸੈਲਾਨੀਆਂ ਦੇ ਨਾਲ-ਨਾਲ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਵੀ ਲੈ ਆਈਆਂ। ਬੀ.ਬੀ.ਸੀ. ਨੇ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਇਹ ਬਹੁਤ ਵਧੀਆ ਹੈ ਕਿ ਅੰਤਰਰਾਸ਼ਟਰੀ ਸੈਲਾਨੀ ਸਾਡੇ ਸੁੰਦਰ ਦੇਸ਼ ਦਾ ਦੁਬਾਰਾ ਦੌਰਾ ਕਰਨ ਦੇ ਯੋਗ ਹੋਣਗੇ।" ਦੱਸ ਦੇਈਏ ਕਿ ਮਹਾਮਾਰੀ ਦੇ ਮੱਦੇਨਜ਼ਰ, ਨਿਊਜ਼ੀਲੈਂਡ ਨੇ ਮਾਰਚ 2020 ਵਿੱਚ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਇੱਥੋਂ ਤੱਕ ਕਿ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਦਾਖ਼ਲ ਹੋਣ 'ਤੇ ਹਫ਼ਤਿਆਂ ਦੇ ਕੁਆਰੰਟੀਨ ਵਿਚੋਂ ਲੰਘਣਾ ਪੈਂਦਾ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ

ਇਸ ਸਾਲ ਦੇ ਸ਼ੁਰੂ ਵਿੱਚ ਸਰਹੱਦ ਨੂੰ ਮੁੜ ਖੋਲ੍ਹਣ ਦੀ ਘੋਸ਼ਣਾ ਕਰਦੇ ਸਮੇਂ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਦੱਖਣੀ ਪ੍ਰਸ਼ਾਂਤ ਰਾਸ਼ਟਰ "ਦੁਨੀਆ ਦਾ ਵਾਪਸ ਸਵਾਗਤ ਕਰਨ ਲਈ ਤਿਆਰ ਹੈ।" ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਅੰਤਰਰਾਸ਼ਟਰੀ ਸੈਲਾਨੀਆਂ ਦੇ ਸੈਰ-ਸਪਾਟੇ 'ਤੇ ਬਹੁਤ ਜ਼ਿਆਦਾ ਨਿਰਭਰ ਹੈ।

ਇਹ ਵੀ ਪੜ੍ਹੋ: ਕਿਮ ਜੋਂਗ ਦੀ ਦੁਸ਼ਮਣ ਦੇਸ਼ਾਂ ਨੂੰ ਚਿਤਾਵਨੀ, ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਕਹੀ ਵੱਡੀ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News