ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੋਰੋਨਾ ਪਾਜ਼ੇਟਿਵ

05/14/2022 10:52:24 AM

ਵੈਲਿੰਗਟਨ (ਏਜੰਸੀ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਨਾਲ ਪਾਜ਼ੇਟਿਵ ਪਾਈ ਗਈ ਹੈ। ਆਰਡਰਨ ਨੇ ਅੱਜ ਸਵੇਰੇ ਸੋਸ਼ਲ ਮੀਡੀਆ 'ਤੇ ਕੀਤੀ ਗਈ ਇਕ ਪੋਸਟ ਵਿਚ ਕਿਹਾ, 'ਸਰਵਸ੍ਰੇਸ਼ਠ ਕੋਸ਼ਿਸ਼ਾਂ ਦੇ ਬਾਵਜੂਦ ਬਦਕਿਸਮਤੀ ਨਾਲ ਮੈਂ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਵਿਚ ਸ਼ਾਮਲ ਹੋ ਗਈ ਅਤੇ ਕੋਵਿਡ-19 ਪਾਜ਼ੇਟਿਵ ਪਾਈ ਗਈ।'

ਇਹ ਵੀ ਪੜ੍ਹੋ: ਚੰਦਰਮਾ ਦੀ ਮਿੱਟੀ ’ਚ ਪਹਿਲੀ ਵਾਰ ਉੱਗੇ ਪੌਦੇ, ਚੰਨ ’ਤੇ ਖੇਤੀ ਵੱਲ ਇਹ ਪਹਿਲਾ ਕਦਮ

ਆਰਡਰਨ ਐਤਵਾਰ ਤੋਂ ਆਪਣੇ ਪਰਿਵਾਰ ਨਾਲ ਘਰ ਵਿਚ ਆਈਸੋਲੇਟ ਹੈ। ਆਰਡਰਨ ਨੇ ਆਪਣੇ ਮੰਗੇਤਰ ਕਲਾਰਕ ਗੇਫੋਰਡ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਖ਼ੁਦ ਨੂੰ ਆਈਸੋਲੇਟ ਕਰ ਲਿਆ ਸੀ। ਉਨ੍ਹਾਂ ਕਿਹਾ, 'ਅਸੀਂ ਐਤਵਾਰ ਤੋਂ ਹੀ ਅਲੱਗ-ਥਲੱਗ ਹਾਂ, ਜਦੋਂ ਕਲਾਰਕ ਪਹਿਲੀ ਵਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਨੇਵ (ਆਰਡਰਨ ਦੀ ਧੀ) ਬੁੱਧਵਾਰ ਨੂੰ ਕੋਵਿਡ-19 ਨਾਲ ਪੀੜਤ ਪਾਈ ਗਈ ਸੀ।'

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ

 


cherry

Content Editor

Related News