ਨਿਊਜੀਲੈਂਡ ਮਸਜਿਦ ਹਮਲਾ : ਕੀ ਸਚਮੁੱਚ Pub G ਕਾਰਨ ਗਈਆਂ 49 ਜਾਨਾਂ

03/15/2019 7:51:04 PM

ਜਲੰਧਰ (ਅਰੁਣ)- ਨਿਊਜੀਲੈਂਡ ਵਿਚ ਅੱਜ 2 ਮਸਜੀਦਾ ਵਿਚ ਹੋਏ ਹਮਲੇ ਦੌਰਾਨ 49 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਮਲਾਵਰ ਬੰਦੂਕਧਾਰੀ ਨੌਜਾਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤਰੀਕੇ ਨਾਲ ਇਹ ਨੌਜਵਾਨ ਫੇਸਬੁਕ 'ਤੇ ਲਾਈਵ ਹੋ ਕੇ ਗੋਲੀਆਂ ਚਲਾਉਂਦਾ ਰਿਹਾ, ਉਹ ਤਰੀਕਾ ਬਿਲਕੁਲ PUBG ਗੇਮ ਵਾਲਾ ਹੀ ਸੀ। ਪਬ ਜੀ  ਗੇਮ ਵਿਚ ਵੀ ਇਸੇ ਤਰ੍ਹਾਂ ਨਾਲ ਟਾਰਗੇਟ ਬੇਸ ਗੇਮ ਖੇਡੀ ਜਾਂਦੀ ਹੈ। ਜਿਨ੍ਹਾਂ ਵਿਚ ਇਮਾਰਤਾਂ ਤੇ ਹੋਰ ਥਾਵਾਂ ਉਤੇ ਲੁਕੇ ਲੋਕਾਂ ਨੂੰ ਲੱਭ ਕੇ ਮਾਰਨਾ ਹੁੰਦਾ ਹੈ। ਉਸੇ ਤਰੀਕੇ ਨਾਲ ਇਹ ਹਮਲਾਵਰ ਵੀ 2 ਮਸਜਿਦਾਂ ਵਿਚ ਦਾਖਲ ਹੋਇਆ। ਇਸ ਦੌਰਾਨ ਉਸਨੂੰ ਜਿਥੇ ਵੀ ਕੋਈ ਵਿਅਕਤੀ ਲੱਭਾ ਉਸਨੇ ਉਸਨੂੰ ਹੀ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਕੁਲ 49 ਲੋਕਾਂ ਦੀ ਮੌਤ ਹੋ ਗਈ ਹੈ। 
ਹਮਲੇ ਦੀ ਲਾਈਵ ਵੀਡੀਓ ਦੇਖਣ ਵਾਲਾ ਹਰ ਵਿਅਕਤੀ ਇਸ ਵੀਡੀਓ ਨੂੰ PUB G ਗੇਮ ਨਾਲ ਜੋੜ ਕੇ ਵੇਖ ਰਿਹਾ ਹੈ। ਵੀਡੀਓ ਦੇਖਣ ਵਾਲੇ ਹਰ ਸਖਸ ਦੇ ਮਨ ਵਿਚ ਇਹੀ ਸਵਾਲ ਉਠ ਰਿਹਾ ਹੈ ਕਿ ਕੀ ਸਚਮੁਚ PUB G ਕਾਰਨ ਹੀ ਨਿਊਜੀਲੈਂਡ ਵਿਚ 49 ਮੌਤਾਂ ਹੋ ਗਈਆਂ ਹਨ। ਮੋਬਾਇਲ ਗੇਮ PUB G ਥੋੜੇ ਸਮੇਂ ਵਿਚ ਹੀ ਵਧੇਰੇ ਪ੍ਰਚਲਿਤ ਗੇਮ ਹੋ ਗਈ ਹੈ। ਇਹ ਟਾਰਗੇਟ ਬੇਸ ਗੇਮ ਜੰਗ ਦੀ ਥੀਮ 'ਤੇ ਬਣੀ ਹੈ। ਵੱਡੇ ਪੱਧਰ 'ਤੇ ਨੌਜਵਾਨ ਵਰਗ ਇਸ ਥੀਮ ਬੇਸਡ ਗੇਮ ਦੇ ਆਦੀ ਹੋ ਗਏ ਹਨ। 


Arun chopra

Content Editor

Related News