ਕੋਰੋਨਾ ਜੰਗ ਜਿੱਤਣ ਦੇ ਬਾਅਦ ਨਿਊਜ਼ੀਲੈਂਡ ਇਹਨਾਂ ਕਾਮਿਆਂ ਦੀ ਵਧਾਏਗਾ ਤਨਖਾਹ

12/17/2020 6:14:23 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ 1 ਅਪ੍ਰੈਲ, 2021 ਤੋਂ ਘੱਟੋ ਘੱਟ ਤਨਖਾਹ 20 ਨਿਊਜ਼ੀਲੈਂਡ ਡਾਲਰ (14.26 ਅਮਰੀਕੀ ਡਾਲਰ) ਪ੍ਰਤੀ ਘੰਟਾ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰੇਗੀ। ਵਰਕਪਲੇਸ ਰਿਲੇਸ਼ਨਜ਼ ਅਤੇ ਸੁਰੱਖਿਆ ਮੰਤਰੀ ਮਾਈਕਲ ਵੁੱਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੁੱਡ ਨੇ ਕਿਹਾ ਕਿ ਜਿਵੇਂ ਕਿ ਦੇਸ਼ ਕੋਵਿਡ-19 ਤੋਂ ਠੀਕ ਹੋ ਜਾਂਦਾ ਹੈ ਅਤੇ ਮੁੜ ਨਿਰਮਾਣ ਕੰਮ ਸ਼ੁਰੂ ਕਰਦਾ ਹੈ, ਸਰਕਾਰ ਨਿਊਜ਼ੀਲੈਂਡ ਵਾਸੀਆਂ ਦੀ ਤਨਖਾਹ ਵਧਾ ਕੇ ਸਹਾਇਤਾ ਕਰਨ ਲਈ ਵਚਨਬੱਧ ਹੈ।

ਵੁੱਡ ਨੇ ਕਿਹਾ,"ਬਹੁਤ ਸਾਰੇ ਕੀਵੀ ਹਨ ਜੋ ਘੱਟੋ ਘੱਟ ਤਨਖਾਹ 'ਤੇ ਕੰਮ ਕਰਦੇ ਹਨ। ਮੇਰੇ ਖਿਆਲ ਵਿਚ ਹਰ ਕੋਈ ਉਨ੍ਹਾਂ ਨਾਲ ਸਹਿਮਤ ਹੈ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਸਾਡੀ ਚੰਗੀ ਸੇਵਾ ਕੀਤੀ - ਜਿਸ ਵਿਚ ਸੁਪਰ ਮਾਰਕੀਟ ਕਰਮਚਾਰੀ, ਕਲੀਨਰ ਅਤੇ ਸੁਰੱਖਿਆ ਗਾਰਡ ਸ਼ਾਮਲ ਹਨ। ਇਹ ਸਾਰੇ ਤਨਖਾਹ ਵਿਚ ਵਾਧੇ ਦੇ ਹੱਕਦਾਰ ਹਨ।" ਵੁੱਡ ਨੇ ਕਿਹਾ ਕਿ ਘੱਟੋ ਘੱਟ ਮਜ਼ਦੂਰੀ ਵਿਚ ਵਾਧੇ ਨਾਲ ਲਗਭਗ 175,500 ਨਿਊਜ਼ੀਲੈਂਡ ਵਾਸੀਆਂ ਦੀ ਆਮਦਨੀ ਵਧੇਗੀ, ਜਿਸ ਦਾ ਅਰਥ ਹੈ ਕਿ ਘੱਟੋ-ਘੱਟ ਤਨਖਾਹ 'ਤੇ 40 ਘੰਟੇ ਕੰਮ ਕਰਨ ਵਾਲੇ ਕੀਵੀਆਂ ਲਈ ਟੈਕਸ ਤੋਂ ਪਹਿਲਾਂ ਹਰ ਹਫ਼ਤੇ 44 ਨਿਊਜ਼ੀਲੈਂਡ ਡਾਲਰ ਵੱਧ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਖਰੀਦੇਗਾ ਦੋ ਨਵੇਂ ਕੋਵਿਡ-19 ਟੀਕੇ, ਹਰ ਨਾਗਰਿਕ ਲਈ ਕਾਫ਼ੀ: ਜੈਸਿੰਡਾ ਅਰਡਰਨ

ਘੱਟੋ ਘੱਟ ਤਨਖਾਹ ਵਿਚ ਵਾਧੇ ਨਾਲ ਅਰਥ ਵਿਵਸਥਾ ਵਿਚ 216 ਮਿਲੀਅਨ ਨਿਊਜ਼ੀਲੈਂਡ ਡਾਲਰ ਦੀ ਤਨਖਾਹ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਨਿਊਜ਼ੀਲੈਂਡ ਵਾਸੀਆਂ ਨੂੰ ਸਥਾਨਕ ਕਾਰੋਬਾਰਾਂ ਵਿਚ ਖਰਚ ਕਰਨ ਲਈ ਵਧੇਰੇ ਪੈਸਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਘੱਟੋ ਘੱਟ ਤਨਖਾਹ ਵਿਚ ਵਾਧਾ ਉਤਪਾਦਕਤਾ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ, ਜੋ ਕਿ ਕਾਰੋਬਾਰਾਂ ਲਈ ਵੀ ਚੰਗਾ ਹੈ। ਮੰਤਰੀ ਨੇ ਕਿਹਾ,“ਤਿੰਨ ਸਾਲਾਂ ਵਿਚ ਘੱਟੋ ਘੱਟ ਮਜ਼ਦੂਰੀ ਵਿਚ ਵਾਧੇ ਦਾ ਸੰਕੇਤ ਦੇਣ ਨਾਲ ਕਾਰੋਬਾਰਾਂ ਨੂੰ ਲੋੜੀਂਦੀ ਨਿਸ਼ਚਤਤਾ ਵਿਚ ਸਹਾਇਤਾ ਮਿਲੀ ਹੈ।''ਸ਼ੁਰੂਆਤੀ ਅਤੇ ਸਿਖਲਾਈ ਘੱਟੋ ਘੱਟ ਤਨਖਾਹ ਵੀ ਪ੍ਰਤੀ ਘੰਟਾ 16 ਨਿਊਜ਼ੀਲੈਂਡ ਡਾਲਰ ਤੱਕ ਪਹੁੰਚ ਜਾਵੇਗੀ ਜੋਕਿ ਬਾਲਗ ਦੀ ਘੱਟੋ ਘੱਟ ਮਜ਼ਦੂਰੀ ਦੇ 80 ਪ੍ਰਤੀਸ਼ਤ ਤੇ ਰਹੇਗੀ।

ਨੋਟ- ਕੋਰੋਨਾ ਜੰਗ ਜਿੱਤਣ ਦੇ ਬਾਅਦ ਨਿਊਜ਼ੀਲੈਂਡ ਇਹਨਾਂ ਕਾਮਿਆਂ ਦੀ ਵਧਾਏਗਾ ਤਨਖਾਹ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News