ਜਦੋਂ ਪੀ.ਐੱਮ. ਜੈਸਿੰਡਾ ਨੇ ਅਣਜਾਣ ਮਹਿਲਾ ਦੇ ਬਿੱਲ ਦਾ ਕੀਤਾ ਭੁਗਤਾਨ

04/05/2019 1:53:57 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਕ ਵਾਰ ਫਿਰ ਆਪਣੇ ਵਿਵਹਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਬਾਅਦ ਜੈਸਿੰਡਾ ਦੀ ਦੁਨੀਆ ਭਰ ਵਿਚ ਤਾਰੀਫ ਹੋ ਰਹੀ ਹੈ। ਉਹ ਕਈ ਨੌਜਵਾਨਾਂ ਲਈ ਆਦਰਸ਼ ਬਣ ਕੇ ਸਾਹਮਣੇ ਆਈ ਅਤੇ ਹਮਲੇ ਦੇ ਬਾਅਦ ਜਿਸ ਤਰ੍ਹਾਂ ਨਾਲ ਜੈਸਿੰਡਾ ਨੇ ਪ੍ਰਤੀਕਿਰਿਆ ਦਿੱਤੀ ਉਸ ਲਈ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀ.ਐੱਮ. ਜੈਸਿੰਡਾ ਨੇ ਉਸ ਸਮੇਂ ਇਕ ਮਹਿਲਾ ਦੇ ਰਾਸ਼ਨ ਦਾ ਬਿੱਲ ਅਦਾ ਕੀਤਾ ਜਦੋਂ ਉਹ ਆਪਣਾ ਪਰਸ ਨਾਲ ਲਿਆਉਣਾ ਭੁੱਲ ਗਈ ਸੀ। ਇੱਥੇ ਦੱਸ ਦਈਏ ਕਿ ਜੈਸਿੰਡਾ ਨਿਊਜ਼ੀਲੈਂਡ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ।

ਜੈਸਿੰਡਾ ਦੀ ਇਸ ਦਰਿਆਦਿਲੀ ਬਾਰੇ ਇਕ ਮਹਿਲਾ ਨੇ ਫੇਸਬੁੱਕ 'ਤੇ ਪੋਸਟ ਲਿਖੀ ਹੈ। ਮਹਿਲਾ ਨੇ ਲਿਖਿਆ,''ਜੇਕਰ ਤੁਹਾਨੂੰ ਲੱਗਦਾ ਹੈ ਕਿ ਜੈਸਿੰਡਾ ਅਰਡਰਨ ਨਾਲੋਂ ਜ਼ਿਆਦਾ ਪਿਆਰਾ, ਨਿਮਰਤਾ ਭਰਪੂਰ ਅਤੇ ਅਸਲੀ ਹੋਰ ਕੋਈ ਨਹੀਂ ਹੋ ਸਕਦਾ ਤਾਂ ਤੁਸੀਂ ਵੀ ਇਹ ਖਬਰ ਪੜ੍ਹੋ। ਜੈਸਿੰਡਾ ਇਕ ਸੁਪਰਮਾਰਕੀਟ ਜਾਂਦੀ ਹੈ ਅਤੇ ਤੁਹਾਡਾ ਗ੍ਰੋਸਰੀ ਬਿੱਲ (ਕਰਿਆਨਾ ਬਿੱਲ) ਅਦਾ ਕਰਦੀ ਹੈ ਕਿਉਂਕਿ ਤੁਸੀਂ ਸ਼ਾਪਿੰਗ ਤਾਂ ਕਰ ਲਈ ਹੈ ਪਰ ਤੁਹਾਨੂੰ ਉਦੋਂ ਯਾਦ ਆਉਂਦਾ ਹੈ ਕਿ ਤੁਸੀਂ ਆਪਣਾ ਪਰਸ ਘਰ ਹੀ ਭੁੱਲ ਆਏ ਹੋ। ਤੁਹਾਡੇ ਨਾਲ ਦੋ ਬੱਚੇ ਵੀ ਹਨ। ਜੈਸਿੰਡਾ ਤੁਹਾਡੇ ਬਿੱਲ ਦਾ ਭੁਗਤਾਨ ਕਰਦੀ ਹੈ ਤਾਂ ਜੋ ਤੁਹਾਨੂੰ ਬੱਚਿਆਂ ਸਮੇਤ ਪਰੇਸ਼ਾਨ ਨਾ ਹੋਣਾ ਪਵੇ।''

ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਜੈਸਿੰਡਾ ਨੇ ਖੁਦ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਦੋਂ ਜੈਸਿੰਡਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਸੇ ਦੂਜੀ ਮਹਿਲਾ ਦਾ ਬਿੱਲ ਕਿਉਂ ਅਦਾ ਕੀਤਾ ਤਾਂ ਉਨ੍ਹਾਂ ਨੇ ਬਹੁਤ ਸਰਲਤਾ ਨਾਲ ਜਵਾਬ ਦਿੱਤਾ ਕਿਉਂਕਿ ਉਹ ਇਕ ਮਾਂ ਸੀ। ਇਸ ਦੇ ਇਲਾਵਾ ਜੈਸਿੰਡਾ ਨੇ ਕੋਈ ਜਵਾਬ ਨਹੀਂ ਦਿੱਤਾ। ਇਕ ਫੇਸਬੁੱਕ ਪੋਸਟ ਜਿਸ ਨੂੰ ਬਾਅਦ ਵਿਚ ਡਿਲੀਟ ਕਰ ਦਿੱਤਾ ਗਿਆ ਉਸ ਵਿਚ ਇਕ ਮਹਿਲਾ ਨੇ ਲਿਖਿਆ ਸੀ,''ਹਰ ਕੋਈ ਸਿਰਫ ਇਸ ਗੱਲ 'ਤੇ ਧਿਆਨ ਦਿੰਦਾ ਹੈ ਕਿ ਇਕ ਬੇਵਕੂਫ ਮਾਂ ਆਪਣਾ ਪਰਸ ਕਿਵੇਂ ਭੁੱਲ ਸਕਦੀ ਹੈ।''


Vandana

Content Editor

Related News